LUDHIANA

ਲੁਧਿਆਣਾ ਬੰਬ ਧਮਾਕਾ ਦੇ ਦੋਸ਼ੀਆਂ ਦਾ ਨਿਕਲਿਆ ਪਾਕਿਸਤਾਨ ਨਾਲ ਕੁਨੈਕਸ਼ਨ, ਪੁਲਸ ਨੇ 2 ਲੋਕਾਂ ਨੂੰ ਲਿਆ ਵਰੰਟ ‘ਤੇ

ਲੁਧਿਆਣਾ 25 ਦਸੰਬਰ 2021 : ਲੁਧਿਆਣਾ ਬੰਬ ਧਮਾਕਾ (Ludhiana bomb blast) ਮਾਮਲੇ ‘ਚ ਕੇਂਦਰੀ ਜੇਲ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਆਏ 2 ਵਿਅਕਤੀਆਂ ਨੂੰ ਏਜੰਸੀਆਂ ਅਤੇ ਪੁਲਸ ਨੇ ਪੇਸ਼ ਕੀਤਾ ਹੈ। ਪਤਾ ਲੱਗਾ ਹੈ ਕਿ ਬੰਬ ਧਮਾਕੇ ਦੀ ਯੋਜਨਾ ਜੇਲ੍ਹ ਦੇ ਅੰਦਰ ਹੀ ਤਿਆਰ ਕੀਤੀ ਗਈ ਸੀ। ਅਜਿਹਾ ਗਗਨ ਨੇ ਜੇਲ੍ਹ ਤੋਂ ਬਾਹਰ ਆ ਕੇ ਕੀਤਾ ਸੀ। ਪੁਲਸ ਹੁਣ ਅੰਮ੍ਰਿਤਸਰ ਦੇ ਰਹਿਣ ਵਾਲੇ ਰਣਜੀਤ ਬਾਬਾ ਅਤੇ ਇੱਕ ਹੋਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਬਾ ਅਤੇ ਹੋਰ ਕੈਦੀ ਦੋਸ਼ੀ ਗਗਨਦੀਪ ਦੇ ਕਾਫੀ ਕਰੀਬ ਸਨ ਅਤੇ ਉਨ੍ਹਾਂ ਦੇ ਪਾਕਿਸਤਾਨ ਨਾਲ ਵੀ ਸਬੰਧ ਹਨ।

ਸੂਤਰਾਂ ਦੀ ਮੰਨੀਏ ਤਾਂ ਦੋਵੇਂ ਨਸ਼ਾ ਤਸਕਰੀ ਦਾ ਵੱਡਾ ਰੈਕੇਟ ਚਲਾ ਰਹੇ ਸਨ। ਗਗਨ ਦੇ ਜੇਲ੍ਹ ਜਾਣ ‘ਤੇ ਦੋਵਾਂ ਦੀ ਮੁਲਾਕਾਤ ਹੋਈ ਸੀ। ਗਗਨ ਨੂੰ ਬੰਬ ਵੀ ਬਾਬੇ ਨੇ ਪਾਕਿਸਤਾਨ ਨਾਲ ਗੱਲ ਕਰਕੇ ਹੀ ਮੁਹੱਈਆ ਕਰਵਾਇਆ ਸੀ। ਫਿਲਹਾਲ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

Scroll to Top