5-door Jimny

5-door Jimny: ਭਾਰਤ ‘ਚ ਲਾਂਚ ਹੋਣ ਜਾ ਰਹੀ ਹੈ 5-ਡੋਰ ਜਿਮਨੀ, ਜਾਣੋ! ਕਿੰਨੀ ਹੋਵੇਗੀ ਕੀਮਤ

ਚੰਡੀਗੜ੍ਹ 23 ਦਸੰਬਰ 2021: ਸੁਜ਼ੂਕੀ ਹੁਤ ਜਲਦ ਭਾਰਤੀ ਬਾਜ਼ਾਰ ’ਚ ਜਿਮਨੀ (Jimny) ਨੂੰ ਲਾਂਚ ਕਰਨ ਜਾ ਰਹੀ ਹੈ ।ਹਾਲ ਹੀ ’ਚ ਜਿਮਨੀ (Jimny) ਨੂੰ ਮੁੰਬਈ ’ਚ ਸਪਾਟ ਕੀਤਾ ਗਿਆ ਹੈ| ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਮਨੀ ਦੇ ਨਵੇਂ ਵਰਜ਼ਨ ਨੂੰ 5-ਡੋਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਤੁਹਾਨੂੰ ਇਹ ਦੱਸ ਦੇਈਏ ਕਿ ਸੁਜ਼ੂਕੀ ਜਿਮਨੀ ਨੂੰ ਗੁਰੂਗ੍ਰਾਮ (Gurugram) ਦੇ ਪ੍ਰੋਡਕਸ਼ਨ ਪਲਾਂਟ ’ਚ ਤਿਆਰ ਕੀਤਾ ਜਾਂਦਾ ਹੈ।

ਇਸਦੀ ਖਾਸ ਗੱਲ ਇਹ ਕਿ ਕੈਬਿਨ ਵਿਚ ਕਾਫੀ ਸਪੇਸ ਦਿੱਤੀ ਗਈ ਹੈ। ਇਸਦੇ ਨਾਲ ਪਿਛਲੀਆਂ ਸੀਟਾਂ ’ਚ ਚੰਗਾ ਲੈੱਗਰੂਮ ਵੀ ਦਿੱਤਾ ਗਿਆ ਹੈ ਜਿਸ ਨਾਲ ਕਿ ਪਿੱਛੇ ਬੈਠਣ ਵਾਲੇ ਯਾਤਰੀ ਨੂੰ ਆਸਾਨੀ ਹੋਵੇਗੀ। ਇਸਤੋਂ ਇਲਾਵਾ ਕਾਰ ਨਿਰਮਾਤਾ ਦੁਆਰਾ ਪਿਛਲੇ ਪਾਸੇ ਵੀ ਦਰਵਾਜ਼ਾ ਦਿੱਤਾ ਜਾਵੇਗਾ, ਜਿਸਦਾ ਅਰਥ ਹੈ ਕਿ ਪਿੱਛੇ ਵਾਲੇ ਲੋਕ ਜ਼ਿਆਦਾ ਆਸਾਨੀ ਨਾਲ ਅੰਦਰ ਜਾਂ ਬਾਹਰ ਜਾ ਸਕਣਗੇ |

ਇਸ ਥ੍ਰੀ-ਡੋਰ ਜਿਮਨੀ (Jimny) ਅਤੇ 5-ਡੋਰ ਜਿਮਨੀ (5-door Jimny)ਦੀ ਲੁੱਕ ’ਚ ਕੋਈ ਜ਼ਿਆਦਾ ਫਰਕ ਨਹੀਂ ਵੇਖਿਆ ਗਿਆ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਮਨੀ ਦੇ ਇਸ ਨਵੇਂ ਐਡੀਸ਼ਨ ’ਚ ਇਕ ਅਲੱਗ ਗਰਿੱਲ ਦੇ ਸਕਦੀ ਹੈ। ਇਸਦੇ ਨਾਲ ਹੀ ਜਿਮਨੀ ਲਈ ਕੁਝ ਜ਼ਿਆਦਾ ਕੀਮਤ ਦਾ ਭੁਗਤਾਨ ਕਰਨਾ ਹੋਵੇਗਾ | ਪਰ ਫਿਲਹਾਲ ਇਸਦੀ ਕੀਮਤ ਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।ਇਸ 5-ਡੋਰ ਜਿਮਨੀ ਦੀ ਲੰਬਾਈ 3,850mm ਚੌੜਾਈ 1,645mm ਅਤੇ ਉਚਾਈ 1,730mm ਦੀ ਹੋ ਸਕਦੀ ਹੈ ਅਤੇ ਇਸਦਾ ਵ੍ਹੀਲਬੇਸ 2,500mm ਹੋਵੇਗਾ। ਉਥੇ ਹੀ ਦੂਜੇ ਪਾਸੇ 3-ਡੋਰ ਜਿਮਨੀ ਦੀ ਲੰਬਾਈ 3,550mm ਚੌੜਾਈ 1,645mm ਅਤੇ 1,730mm ਹੈ ਅਤੇ ਇਸਦਾ ਵ੍ਹੀਲਬੇਸ 2,250mm ਹੈ।

ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਮਾਰੂਤੀ ਸੁਜ਼ੂਕੀ ਜਿਮਨੀ ’ਚ 1.5 ਲੀਟਰ, ਫੋਰ-ਸਿਲੰਡਰ ਨੈਚੁਰਲੀ ਐਸਪਿਰੇਟਿਡ ਇੰਜਣ (four-cylinder naturally aspirated engine) ਦਿੱਤਾ ਜਾਵੇਗਾ ਜੋ 102 ਐੱਚ.ਪੀ. ਦੀ ਪਾਵਰ ਅਤੇ 130 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸਦੇ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਜਾਂ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਜਾਵੇਗਾ।

Scroll to Top