Bikramjit Singh Majithia

Rupnagar: ਰੂਪਨਗਰ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੀ ਪ੍ਰੈਸ ਵਾਰਤਾ ਦਾ ਆਯੋਜਨ

ਰੂਪਨਗਰ 23 ਦਸੰਬਰ 2021: ਅੱਜ ਰੂਪਨਗਰ (Rupnagar) ਦੇ ਪ੍ਰੈਸ ਕਲੱਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (Shiromani Akali Dal and Bahujan Samaj Party) ਵਲੋਂ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਜਿਲ੍ਹਾ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ (Rampal Abiana) ਮੌਜੂਦ ਰਹੇ।ਇਸ ਮੌਕੇ ਗੋਗੀ ਕੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੀਤੇ ਵਾਦਿਆਂ ‘ਤੇ ਖਰੇ ਨਹੀਂ ਉਤਰੇ ਅਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ।ਇਸ ਮੌਕੇ ਰਾਮਪਾਲ ਅਬਿਆਣਾ (Rampal Abiana) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਉਤੇ ਕੀਤੇ ਗਏ ਮੁਕਦਮੇ ਦਾ ਵਿਰੋਧ ਕਰਦੇ ਹਨ | ਇਹ ਸਭ ਰਾਜਨੀਤੀ ਨਾਲ ਪ੍ਰੇਰਿਤ ਹੈ।ਗੋਗੀ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਬੇਅਦਬੀ ਦੇ ਮਾਮਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਵਿਅਕਤੀ ਦੀ ਪਛਾਣ ਨਾ ਹੋਣ ਪਿੱਛੇ ਕੋਈ ਵੱਡੀ ਸਾਜ਼ਿਸ਼ ਲਗਦੀ ਹੈ।ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕਰਵਾਇਆ ਜਾ ਰਹੀਆਂ ਹਨ।ਇਸ ਮੌਕੇ ਉਤੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਿਤਿਨ ਨੰਦਾ ਵੀ ਹਾਜ਼ਰ ਸਨ।

Scroll to Top