Modi Cabinet

ਕੇਂਦਰੀ ਮੰਤਰੀ ਮੰਡਲ ਦੀ ਅੱਜ ਸ਼ਾਮ ਅਹਿਮ ਬੈਠਕ, ਵੰਡੇ ਜਾ ਸਕਦੇ ਹਨ ਮੰਤਰਾਲੇ

ਚੰਡੀਗੜ੍ਹ, 10 ਜੂਨ 2024: ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਮੰਤਰੀ ਮੰਡਲ ਅੱਜ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ‘ਤੇ ਪ੍ਰਸਤਾਵਿਤ ਹੈ। ਕੇਂਦਰੀ ਮੰਤਰੀ ਮੰਡਲ ਦੀ ਖਾਸੀਅਤ ਇਹ ਹੈ ਕਿ ਇਸ ਮੰਤਰੀ ਮੰਡਲ ‘ਚ ਤਿੰਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਐਚਡੀ ਕੁਮਾਰਸਵਾਮੀ ਸ਼ਾਮਲ ਹਨ। ਮੋਦੀ ਦੀ ਕੈਬਿਨਟ (Modi cabinet) ‘ਚ ਅੱਜ ਮੰਤਰਾਲੇ ਵੰਡੇ ਜਾ ਸਕਦੇ ਹਨ

ਇਸਦੇ ਨਾਲ ਗਈ ਹੀ ਇਸ ਮੰਤਰੀ ਮੰਡਲ ਵਿੱਚ ਸੱਤ ਬੀਬੀ ਮੰਤਰੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਨਿਰਮਲਾ ਸੀਤਾਰਮਨ, ਅੰਨਪੂਰਨਾ ਦੇਵੀ, ਸ਼ੋਭਾ ਕਰਾਂਦਲਾਜੇ, ਰਕਸ਼ਾ ਖੜਸੇ, ਸਾਵਿਤਰੀ ਠਾਕੁਰ, ਨਿਮੁਬੇਨ ਬੰਭਾਨੀਆ ਅਤੇ ਅਪਨਾ ਦਲ ਸੋਨੇਲਾਲ ਦੀ ਸੰਸਦ ਮੈਂਬਰ ਅਨੁਪ੍ਰਿਆ ਪਟੇਲ ਸ਼ਾਮਲ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਵੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।

Scroll to Top