Income tax department

IT: ਇਨਕਮ ਟੈਕਸ ਵਿਭਾਗ (IT) ਵਲੋਂ ਦੇਸ਼ ਭਰ ‘ਚ ਚੀਨੀ ਮੋਬਾਇਲ ਕੰਪਨੀਆਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ 22 ਦਸੰਬਰ 2021: ਇਨਕਮ ਟੈਕਸ ਵਿਭਾਗ (Income Tax Department) ਨੇ ਦੇਸ਼ ਭਰ ‘ਚ ਚੀਨੀ ਮੋਬਾਇਲ ਕੰਪਨੀਆਂ (Chinese mobile companies) ਨਾਲ ਸਬੰਧਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਦੇ ਅਨੁਸਾਰ ਆਈਟੀ (Income Tax Department) ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ। ਇਹ ਛਾਪੇਮਾਰੀ ਦਿੱਲੀ (Delhi), ਨੋਇਡਾ (Noida), ਗੁਰੂਗ੍ਰਾਮ (Gurugram), ਮੁੰਬਈ (Mumbai), ਹੈਦਰਾਬਾਦ (Hyderabad) ਅਤੇ ਬੰਗਲੌਰ (Bangalore) ਸਥਿਤ ਕੰਪਨੀਆਂ ਦੇ ਦਫਤਰਾਂ ‘ਤੇ ਕੀਤੀ ਗਈ। ਇਨ੍ਹਾਂ ਕੰਪਨੀਆਂ ‘ਚ ਓਪੋ (OPPO) ਅਤੇ ਵੀਵੋ (VIVO) ਵੀ ਸ਼ਾਮਲ ਹਨ। ਉਨ੍ਹਾਂ ‘ਤੇ ਸ਼ੈੱਲ ਕੰਪਨੀਆਂ ਰਾਹੀਂ (tax) ਟੈਕਸ ਚੋਰੀ ਕਰਨ ਦਾ ਦੋਸ਼ ਹੈ।

Scroll to Top