Kedarnath Dham

ਕੇਦਾਰਨਾਥ ਧਾਮ ‘ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੀ 6 ਸ਼ਰਧਾਲੂਆਂ ਦੀ ਜਾਨ

ਚੰਡੀਗੜ੍ਹ, 24 ਮਈ 2024: ਉੱਤਰਾਖੰਡ ਦੇ ਕੇਦਾਰਨਾਥ ਧਾਮ (Kedarnath Dham) ਵਿੱਚ ਹੈਲੀਕਾਪਟਰ ਦਾ ਸੰਤੁਲਨ ਵਿਗੜ ਗਿਆ ਅਤੇ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ਦੇ ਰੋਟਰ ‘ਚ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ।

ਹਾਲਾਂਕਿ, ਸਫਲ ਐਮਰਜੈਂਸੀ ਲੈਂਡਿੰਗ ਤੋਂ ਬਾਅਦ, ਜਹਾਜ਼ ਵਿਚ ਸਵਾਰ 6 ਸ਼ਰਧਾਲੂਆਂ ਨੇ ਰਾਹਤ ਸਾਹ ਲਿਆ । ਚਾਰ ਧਾਮ ਯਾਤਰਾ 10 ਮਈ ਨੂੰ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਸ਼ਰਧਾਲੂ ਕੇਦਾਰਨਾਥ ਧਾਮ (Kedarnath Dham) ਵਿਖੇ ਲਗਾਤਾਰ ਪਹੁੰਚ ਰਹੇ ਹਨ। ਹਰ ਰੋਜ਼ ਔਸਤਨ 25 ਹਜ਼ਾਰ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਧਾਮ ਪਹੁੰਚ ਰਹੇ ਹਨ। 9 ਹੈਲੀਕਾਪਟਰ ਕੰਪਨੀਆਂ ਸ਼ਰਧਾਲੂਆਂ ਨੂੰ ਧਾਮ ਤੱਕ ਪਹੁੰਚਾ ਰਹੀਆਂ ਹਨ। ਅਜਿਹੇ ‘ਚ ਇਸ ਘਟਨਾ ਨੇ ਸ਼ਰਧਾਲੂਆਂ ਦੀ ਚਿੰਤਾ ਵਧਾ ਦਿੱਤੀ ਹੈ।

Scroll to Top