ਚੰਡੀਗੜ੍ਹ 18 ਦਸੰਬਰ 2021 : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸਤ ‘ਚ ਐਂਟਰੀ ਕਰ ਲਈ ਹੈ। ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ਨੀਵਾਰ ਨੂੰ ਇੱਥੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਆਪਣੀ ਪਾਰਟੀ ਦਾ ਨਾਂ ‘ਸੰਯਕੁਤ ਸੰਘਰਸ਼ ਪਾਰਟੀ’ ਰੱਖਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੀ ਪਾਰਟੀ ਧਰਮ ਨਿਰਪੱਖ ਅਤੇ ਜਾਤੀ ਨਿਰਪੱਖ ਹੋਵੇਗੀ ਅਤੇ ਸਾਡੀ ਪਾਰਟੀ ਲੋਕਾਂ ਲਈ ਨਵੀਂ ਸੋਚ ਲੈ ਕੇ ਆਵੇਗੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡਾ ਮਕਸਦ ਦੇਸ਼ ਨੂੰ ਅੱਗੇ ਲਿਜਾਣਾ ਅਤੇ ਭ੍ਰਿਸ਼ਟ ਹੱਥਾਂ ‘ਚੋਂ ਬਾਹਰ ਕੱਢਣਾ ਹੈ।
ਨਵੰਬਰ 22, 2024 8:48 ਬਾਃ ਦੁਃ