ਚੰਡੀਗੜ੍ਹ 17 ਦਸੰਬਰ 2021: ਰੀਅਲ ਮੈਡ੍ਰਿਡ ਫੁੱਟਬਾਲ ਕਲੱਬ (Real Madrid Footbal Club) ਦੇ ਚਾਰ ਹੋਰ ਖਿਡਾਰੀ ਅਤੇ ਇਕ ਸਹਾਇਕ ਕੋਚ ਕੋਰੋਨਾ ਵਾਇਰਸ (corona virus) ਦੀ ਲਪੇਟ ਵਿਚ ਆ ਗਏ ਹਨ।ਸਪੈਨਿਸ਼ ਕਲੱਬ ਨੇ ਕਿਹਾ ਕਿ ਗੈਰੇਥ ਬੇਲ (Gareth Bale) , ਮਾਰਕੋ ਅਸੈਂਸੀਓ(Marco Asensio) , ਰੋਡਰੀਗੋ (Rodrygo) ਅਤੇ ਆਂਦਰੇਈ ਲੁਨਿਨ(Andriy Lunin) ਤੋਂ ਇਲਾਵਾ ਇੱਕ ਸਹਾਇਕ ਕੋਚ ਡੇਵਿਡ ਐਨਸੇਲੋਟੀ ਵੀ ਸੰਕਰਮਿਤ ਪਾਇਆ ਗਿਆ ਹੈ। ਡੇਵਿਡ ਮੁੱਖ ਕੋਚ ਕਾਰਲੋ ਐਨਸੇਲੋਟੀ ਦਾ ਪੁੱਤਰ ਹੈ। ਇਸ ਤੋਂ ਪਹਿਲਾਂ ਲੂਕਾ ਮੋਡਰਿਚ ਅਤੇ ਮਾਰਸੇਲੋ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ।
October 6, 2024 12:25 am