ਰੂਪਨਗਰ 17 ਦਸੰਬਰ 2021 : ਪੰਜਾਬ ਸਰਕਾਰ (Punjab Governmen) ਦੇ ਵੱਲੋਂ ਲਾਗੂ ਕੀਤੇ ਛੇਵੇਂ ਪੇ-ਕਮਿਸ਼ਨ ਦੇ ‘ਚ ਸਟਾਫ ਨਰਸਾਂ ਦੇ ਪੇ-ਗ੍ਰੇਡ ਨੂੰ 4600 ਘਟਾ ਕੇ 3200 ਕਰਨ ਦੇ ਵਿਰੋਧ ‘ਚ ਪੰਜਾਬ ਭਰ ਦੀਆਂ ਨਰਸਾਂ ਦੇ ਵੱਲੋਂ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ, ਇਸੇ ਦੇ ਚੱਲਦੇ ਰੂਪਨਗਰ ਵਿਚ ਸਟਾਫ ਨਰਸਾਂ ਦੇ ਵੱਲੋਂ ਪੰਜਾਬ ਸਰਕਾਰ (Punjab Governmen) ਖ਼ਿਲਾਫ਼ ਸ਼ਹਿਰ ਵਿੱਚ ਰੈਲੀ ਕੱਢ ਕੇ ਬੇਲਾ ਚੌਂਕ ‘ਚ ਜਾਮ ਲਗਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਨਰਸਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦਿਆਂ ਆ ਰਹੀਆ ਨੇ ਪ੍ਰੰਤੂ ਪੰਜਾਬ ਸਰਕਾਰ (ਰੂਪਨਗਰ) ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਜੋ 14 ਤਰੀਕ ਨੂੰ ਸਰਕਾਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਹ ਵੀ ਬੇਸਿੱਟਾ ਰਹੀ ।
ਨਵੰਬਰ 23, 2024 5:02 ਪੂਃ ਦੁਃ