Andhra Pradesh

Andhra Pradesh : ਯਾਤਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, 8 ਲੋਕਾਂ ਦੀ ਹੋਈ ਮੌਤ

ਚੰਡੀਗੜ੍ਹ 15 ਦਸੰਬਰ 2021: ਆਂਧਰਾ ਪ੍ਰਦੇਸ਼ (Andhra Pradesh ) ‘ਚ ਬੱਸ ਹਾਦਸਾ ਉਸ ਸਮੇਂ ਵਾਪਰਿਆ ਜਦੋਂ 47 ਯਾਤਰੀਆਂ ਨਾਲ ਭਰੀ ਬੱਸ ਆਂਧਰਾ ਪ੍ਰਦੇਸ਼ (Andhra Pradesh )ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਵੱਡੇ ਬੱਸ ਹਾਦਸੇ ‘ਚ ਡਰਾਈਵਰ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਮੁਤਾਬਕ ਬੱਸ ‘ਚ 47 ਯਾਤਰੀ ਸਵਾਰ ਸਨ।ਮ੍ਰਿਤਕਾਂ ਦੀ ਗਿਣਤੀ ‘ਚ 5 ਔਰਤਾਂ ਵੀ ਸ਼ਾਮਲ ਸਨ | ਦਸਿਆ ਜਾ ਰਿਹਾ ਹੈ ਕਿ ਬੱਸ ਸੜਕ ਉੱਤੇ ਅਚਾਨਕ ਪਲਟ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ ਸਿੱਧਾ ਨਹਿਰ ‘ਚ ਜਾ ਡਿੱਗੀ |ਪੁਲਸ ਅਤੇ ਸਥਾਨਕ ਲੋਕਾਂ ਨੇ ਬੱਸ ‘ਚ ਫਸੇ ਯਾਤਰੀਆਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਬਾਕੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ, ਜਿੱਥੇ ਬੱਸ ਪੁਲ ਤੋਂ ਡਿੱਗੀ ਸੀ।

Scroll to Top