ਚੰਡੀਗੜ੍ਹ 15 ਦਸੰਬਰ 2021: ਸਟ੍ਰਾਈਕਰ ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਅਤੇ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਭਾਰਤ ਨੇ ਬੁੱਧਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਪੁਰਸ਼ ਹਾਕੀ ਟੂਰਨਾਮੈਂਟ ਵਿੱਚ ਮੇਜ਼ਬਾਨ ਬੰਗਲਾਦੇਸ਼ ਨੂੰ 9-0 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।ਭਾਰਤ ਲਈ ਦਿਲਪ੍ਰੀਤ (12ਵੇਂ, 22ਵੇਂ ਅਤੇ 45ਵੇਂ) ਨੇ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਜਰਮਨਪ੍ਰੀਤ ਸਿੰਘ (33ਵੇਂ, 43ਵੇਂ) ਨੇ ਪੈਨਲਟੀ ਕਾਰਨਰ ਤੋਂ ਦੋ ਗੋਲ ਕੀਤੇ। ਇਸ ਦੌਰਾਨ ਲਲਿਤ ਉਪਾਧਿਆਏ (28ਵੇਂ) ਨੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੀ ਫਲਿੱਕ ਨੂੰ ਪੈਨਲਟੀ ਕਾਰਨਰ ਤੋਂ ਗੋਲ ਵਿੱਚ ਬਦਲਿਆ। ਅਕਾਸ਼ਦੀਪ ਸਿੰਘ (54ਵੇਂ) ਨੇ ਮੈਦਾਨੀ ਗੋਲ ਕੀਤਾ ਜਦਕਿ ਮਨਦੀਪ ਮੋਰ ਨੇ 55ਵੇਂ ਮਿੰਟ ਵਿੱਚ ਦੇਸ਼ ਲਈ ਪਹਿਲਾ ਗੋਲ ਕੀਤਾ। ਇੱਥੇ ਹੀ ਨਹੀਂ ਹਰਮਨਪ੍ਰੀਤ ਨੇ 57ਵੇਂ ਮਿੰਟ ਵਿੱਚ ਭਾਰਤ ਦੇ 13ਵੇਂ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰਸ਼ੀਟ ਵਿੱਚ ਆਪਣਾ ਨਾਮ ਵੀ ਦਰਜ ਕਰਵਾ ਲਿਆ।
ਨਵੰਬਰ 26, 2024 3:26 ਪੂਃ ਦੁਃ