Royal Enfield Hunter 350

Royal Enfield: ਰਾਇਲ ਐਨਫੀਲਡ ਜਲਦ ਲਾਂਚ ਕਰੇਗੀ Royal Enfield Hunter 350 ਮੋਟਰਸਾਈਕਲ

ਚੰਡੀਗੜ੍ਹ 11 ਦਸੰਬਰ 2021: (Royal Enfield) ਇੱਕ ਮਸ਼ਹੂਰ ਕੰਪਨੀ ਜੋ Classic 350, Meteor 350 ਸਮੇਤ ਕਈ ਪਾਵਰਫੁੱਲ ਬਾਈਕ ਬਣਾਉਂਦੀ ਹੈ, ਅਗਲੇ ਸਾਲ ਭਾਰਤ ਵਿੱਚ ਕਈ ਸ਼ਾਨਦਾਰ ਮੋਟਰਸਾਈਕਲਾਂ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ | ਦੱਸਿਆ ਜਾ ਰਿਹਾ ਹੈ ਕਿ ਫਰਵਰੀ 2022 ’ਚ Scram 411 ਨੂੰ ਲਾਂਚ ਕੀਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ Hunter 350 ਮੋਟਰਸਾਈਕਲ ਨੂੰ 2022 ਦੇ ਅੱਧ ਤਕ ਲਾਂਚ ਕੀਤਾ ਜਾਵੇਗਾ।ਹਾਲ ਹੀ ’ਚ ਕੰਪਨੀ ਨੇ ਆਪਣੀ ਅਪਕਮਿੰਗ ਹੰਟਰ 350 ਦੀ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਇਸਦੀ ਝਲਕ ਦੇਖ ਸਕਦੇ ਹੋ। ਇਸ ਸਬੰਧ ‘ਚ ਕੰਪਨੀ ਨੇ ਵੀਡੀਓ ਯੂਟਿਊਬ ’ਤੇ ‘#90South | ਰੈਡੀ ਫਾਰ ਦਿ ਕੋਲਡ ਰੋਡ ਅਹੇਡ’ ਨਾਂ ਨਾਲ ਉਪਲੱਬਧ ਕਰਵਾਈ ਗਈ ਹੈ। ਵੀਡੀਓ ਦੇ ਅੱਧ ’ਚ Hunter 350 ਦੀ ਝਲਕ ਦੇਖ ਸਕਦੇ ਹੋ ।

ਭਾਰਤੀ ਸੜਕਾਂ ’ਤੇ ਪਹਿਲਾਂ ਵੇਖੇ ਗਏ Hunter 350 ਦੇ ਪ੍ਰੋਟੋਟਾਈਪ ਵਰਗੀ ਦਿੱਖ ਹੈ| ਇਸ ਅਪਕਮਿੰਗ ਮੋਟਰਸਾਈਕਲ ’ਚ ਸਿੰਗਲ ਸੀਟ ਦਿੱਤੀ ਗਈ ਹੈ | ਕੰਪਨੀ ਦੁਆਰਾ ਪੇਸ਼ ਕੀਤੀ ਇਹ ਬਾਈਕ ਸਸਤੀ ਹੋਵੇਗੀ। ਇਸ ਵਿੱਚ 349 cc ਦਾ ਇੰਜਣ ਸ਼ਾਮਲ ਦਾ ਇਸਤੇਮਾਲ ਕੀਤਾ ਗਿਆ ਹੈ , ਜੋ 22 bh ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰ ਸਕਦਾ ਹੈ।

Scroll to Top