Amelie Mauresmo

Amelie Mauresmo: ਫਰੈਂਚ ਓਪਨ ਦੀ ਪਹਿਲੀ ਮਹਿਲਾ ਨਿਰਦੇਸ਼ਕ ਬਣੀ ਐਮੇਲੀ ਮੌਰੇਸਮੋ

ਚੰਡੀਗੜ੍ਹ 10 ਦਸੰਬਰ 2021: ਫਰਾਂਸ ਦੀ ਸਾਬਕਾ ਟੈਨਿਸ ਖਿਡਾਰਨ ਐਮੇਲੀ ਮੌਰੇਸਮੋ (Amelie Mauresmo) ਨੂੰ ਵੀਰਵਾਰ ਨੂੰ ਪ੍ਰਮੁੱਖ ਟੈਨਿਸ ਟੂਰਨਾਮੈਂਟ ਰੋਲੈਂਡ-ਗਾਰੋ (ਫ੍ਰੈਂਚ ਓਪਨ) (The French Open) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਐਮੇਲੀ ਮੌਰੇਸਮੋ ਟੂਰਨਾਮੈਂਟ ਦੀ ਪਹਿਲੀ ਮਹਿਲਾ ਨਿਰਦੇਸ਼ਕ ਬਣ ਗਈ ਹੈ। ਰੋਲੈਂਡ-ਗੈਰੋਸ ਨੇ ਵੀਰਵਾਰ ਨੂੰ ਇਕ ਟਵੀਟ ‘ਚ ਕਿਹਾ, ”ਮੌਰੇਸਮੋ ਰੋਲੈਂਡ-ਗੈਰੋਸ ਟੂਰਨਾਮੈਂਟ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਹੈ। ਸਾਬਕਾ ਵਿਸ਼ਵ ਨੰਬਰ ਇੱਕ ਮੌਰੇਸਮੋ ਨੇ 2006 ਵਿੱਚ ਆਸਟ੍ਰੇਲੀਅਨ ਓਪਨ ਅਤੇ ਵਿੰਬਲਡਨ ਦੋਵੇਂ ਖਿਤਾਬ ਜਿੱਤੇ ਸਨ।ਤੁਹਾਨੂੰ ਦਸ ਦਈਏ ਕਿ ਐਮੇਲੀ ਮੌਰੇਸਮੋ (Amelie Mauresmo) ਗਾਏ ਫੋਰਗੇਟ ਦੀ ਥਾਂ ਲਵੇਗੀ |ਗਾਏ ਫੋਰਗੇਟ ਦੋ ਵਾਰ ਗ੍ਰੈਂਡ ਸਲੇਮ ਜੇਤੂ ਹੈ | ਗਾਏ ਫੋਰਗੇਟ ਦਾ 31 ਨਵੰਬਰ ਨੂੰ ਆਪਣਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ।

Scroll to Top