Asian Hockey Federation

Asian Champions Trophy: ਕੋਰੋਨਾ ਦੇ ਚੱਲਦੇ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਹੋਈ ਬਾਹਰ

ਚੰਡੀਗੜ੍ਹ 10 ਦਸੰਬਰ 2021 : ਦੱਖਣੀ ਕੋਰੀਆ ਦੇ ਡੋਂਗੇ ‘ਚ ਆਯੋਜਿਤ ਏਸ਼ੀਅਨ ਚੈਂਪੀਅਨਜ਼ ਟਰਾਫੀ (Asian Champions Trophy) ਤੋਂ ਭਾਰਤੀ ਮਹਿਲਾ ਹਾਕੀ ਟੀਮ ਦੇ ਇਕ ਮੈਂਬਰ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਟਰਾਫੀ ਤੋਂ ਬਾਹਰ ਹੋ ਗਈ ਹੈ, ਇਸਦੇ ਨਾਲ ਹੀ ਮਲੇਸ਼ੀਆ ਦੀ ਟੀਮ ਨੂੰ ਵੀ ਕੋਰੋਨਾ (Corona) ਦੀ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਮੌਜੂਦਾ ਚੈਂਪੀਅਨ ਕੋਰੀਆ ਅਤੇ ਚੀਨ ਦੇ ਖਿਲਾਫ ਭਾਰਤ ਦੇ ਮੈਚ ਰੱਦ ਕਰਨੇ ਪਏ ਸਨ। ਏਸ਼ਿਆਈ ਹਾਕੀ ਫੈਡਰੇਸ਼ਨ ਦੇ ਇੱਕ ਸੂਤਰ ਨੇ ਕਿਹਾ ਕਿ ਭਾਰਤ ਹੁਣ ਟੂਰਨਾਮੈਂਟ ਵਿੱਚ ਨਹੀਂ ਖੇਡ ਰਿਹਾ ਹੈ। ਭਾਰਤੀ ਟੀਮ ਆਈਸੋਲੇਸ਼ਨ ਵਿੱਚ ਹੈ ਅਤੇ ਸੰਕਰਮਿਤ ਪਾਏ ਗਏ ਖਿਡਾਰੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪਿਛਲੀ ਵਾਰ ਉਪ ਜੇਤੂ ਭਾਰਤ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ | ਕਿਉਂਕਿ ਟੀਮ ਵਿੱਚ ਕੋਰੋਨਾ (Corona) ਸੰਕ੍ਰਮਣ ਦਾ ਮਾਮਲਾ ਪਾਇਆ ਗਿਆ ਸੀ। ਭਾਰਤ ਹੁਣ ਇਸ ਟੂਰਨਾਮੈਂਟ ਵਿੱਚ ਅੱਗੇ ਨਹੀਂ ਖੇਡੇਗਾ। ਭਾਰਤ ਨੇ ਬੁੱਧਵਾਰ ਨੂੰ ਕੋਰੀਆ ਅਤੇ ਵੀਰਵਾਰ ਨੂੰ ਚੀਨ ਨਾਲ ਖੇਡਣਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਅਤੇ ਮਲੇਸ਼ੀਆ ਵਿਚਾਲੇ ਹੋਣ ਵਾਲਾ ਦੂਜਾ ਮੈਚ ਕੋਰੋਨਾ ਮਾਮਲੇ ਕਾਰਨ ਰੱਦ ਕਰਨਾ ਪਿਆ ਸੀ।

ਦਸਿਆ ਜਾ ਰਿਹਾ ਹੈ ਕਿ ਮਲੇਸ਼ੀਆ ਦੀ ਇਕ ਖਿਡਾਰਨ ਨੂਰੁਲ ਫੈਜ਼ਾ ਸ਼ਫੀਕ ਕਲੀਮ ਕੋਰੋਨਾ ਸੰਕਰਮਿਤ ਪਾਈ ਗਈ ਸੀ।ਏਸ਼ੀਅਨ ਚੈਂਪੀਅਨਜ਼ ਟਰਾਫੀ (Asian Champions Trophy) ਦੇ ਪਿਛਲੇ ਮੈਚ ਵਿੱਚ ਭਾਰਤ ਨੇ ਥਾਈਲੈਂਡ ਨੂੰ 13-0 ਨਾਲ ਹਰਾਇਆ ਜਿਸ ਵਿੱਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਪੰਜ ਗੋਲ ਕੀਤੇ। ਭਾਰਤ ਇਸ ਟੂਰਨਾਮੈਂਟ ਵਿੱਚ ਨੌਂ ਦੀ ਵਿਸ਼ਵ ਰੈਂਕਿੰਗ ਨਾਲ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ। ਮਹਿਲਾ ਏਸ਼ੀਅਨ ਚੈਂਪੀਅਨਸ ਟਰਾਫੀ ਪਹਿਲਾਂ 2020 ਵਿੱਚ ਹੋਣੀ ਸੀ | ਪਰ ਕੋਰੋਨਾ (Corona) ਮਹਾਮਾਰੀ ਕਾਰਨ ਦੋ ਵਾਰ ਮੁਲਤਵੀ ਕਰ ਦਿੱਤੀ ਗਈ ਸੀ।

Scroll to Top