ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (capt, amrinder singh) ’ਤੇ ਹਮਲਾ ਬੋਲਿਆ ਹੈ। ਨਵਜੋਤ ਸਿੰਘ ਸਿੱਧੂ (Navjot singh sidhu) ਨੇ ਕਿਹਾ ਕਿ ਹਾਈਕੋਰਟ ‘ਚ ਜਮਾਂ ਸੀਲਬੰਦ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਖੋਲ੍ਹਣ ’ਤੇ ਕੋਈ ਰੋਕ ਨਹੀਂ ਸੀ। ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ (capt, amrinder singh) ਅਤੇ ਸਾਬਕਾ ਏ. ਜੀ. ਅਤੁਲ ਨੰਦਾ ਨੇ ਕੋਈ ਕਾਰਵਾਈ ਨਹੀਂ ਕੀਤਾ। ਸਿੱਧੂ ਨੇ ਕਿਹਾ ਕਿ ਇਨਸਾਫ਼ ਸਾਰੇ ਨੈਤਿਕ ਫਰਜ਼ਾਂ ਦਾ ਜੋੜ ਹੈ- ਕੈਪਟਨ ਸਰਕਾਰ ਅਤੇ ਸਾਬਕਾ ਏ.ਜੀ. ਅਤੁਲ ਨੰਦਾ ਵੱਲੋਂ ਕੋਈ ਕਾਰਵਾਈ ਨਾ ਕਰਨ ਵਿਰੁੱਧ ਮੇਰੇ ਸਟੈਂਡ ’ਤੇ ਉੱਚ ਅਦਾਲਤ ਨੇ ਮੋਹਰ ਲਗਾਈ ਹੈ ਕਿਉਂਕਿ ਐੱਸ.ਟੀ.ਐਫ. ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਨ ਉੱਤੇ ਨਾ ਕੋਈ ਰੋਕ ਸੀ ਨਾ ਹੈ, ਮੁੱਖ ਦੋਸ਼ੀਆਂ ਦੀ ਮਦਦ ਲਈ ਦੋਵਾਂ ਨੇ ਜਾਣਬੁੱਝ ਕੇ ਕੇਸ ਵਿਚ ਦੇਰੀ ਕੀਤੀ। ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਕਿ ਨਵੀਂ ਸਰਕਾਰ ਪੰਜਾਬ (punjab govt) ਦੋਖੀਆਂ ਦੇ ਪਾਪਾਂ ਦਾ ਘੜਾ ਭੰਨ੍ਹੇ, ਜਿਵੇਂ ਕਿ ਹਾਈ ਕੋਰਟ ‘ਚ ਨਵੇਂ ਏ.ਜੀ. ਨੇ ਕਿਹਾ ਹੈ ਕਿ ਸਰਕਾਰ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋ ਗਿਆ ਹੈ। ਗ਼ਲਤੀਆਂ ਸੁਧਾਰ ਕੇ ਨਸ਼ਿਆਂ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਹਿਣ ਵਾਲੀ ਸਜ਼ਾ ਦਿਉ, ਇਹ ਲੋਕਾਂ ‘ਚ ਵਿਸ਼ਵਾਸ ਬਹਾਲ ਕਰਨ ਦਾ ਸਾਡਾ ਰਾਹ ਹੈ।