Chandigarh-Jalandhar National Road

Roopnagar: NHM ਕਾਮਿਆਂ ਨੇ ਚੰਡੀਗੜ੍ਹ-ਜਲੰਧਰ ਨੈਸ਼ਨਲ ਰੋਡ ਕੀਤਾ ਜਾਮ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਚੰਡੀਗੜ੍ਹ 07 ਦਸੰਬਰ 2021: ਜਿੱਥੇ ਇਕ ਪਾਸੇ ਪੰਜਾਬ ਦੇ ਹਰੇਕ ਮਹਿਕਮਾ ਹੜਤਾਲ ਉੱਤੇ ਚੱਲ ਰਿਹਾ ਹੈ | ਉੱਥੇ ਅੱਜ NHM ਕਾਮਿਆਂ ਵੱਲੋਂ ਰੋਪੜ-ਚੰਡੀਗੜ੍ਹ-ਜਲੰਧਰ ਨੈਸ਼ਨਲ ਹਾਈਵੇ ਉੱਤੇ ਪੰਜਾਬ ਸਰਕਾਰ (Punjab Government) ਅਤੇ ਸਿਹਤ ਮੰਤਰੀ ਪੰਜਾਬ ਓਪੀ ਸੋਨੀ (Punjab Health Minister OP Soni) ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਉਤੇ ਤਕਰੀਬਨ 1.30 ਘੰਟੇ ਤੱਕ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਉਤੇ ਪੰਜਾਬ ਸਰਕਾਰ (Punjab government) ਦਾ ਪੁਤਲਾ ਵੀ ਫੂਕਿਆ ਗਿਆ।ਇਸ ਮੌਕੇ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੋਨਾ ਕਾਲ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਸੀ | ਜਿਸਨੂੰ ਦੇਖਦੇ ਹੋਏ ਪੰਜਾਬ ਸਰਕਾਰ (Punjab government) ਨੇ ਉਹਨਾਂ ਨਾਲ ਵਾਧਾ ਕੀਤਾ ਸੀ ,ਕਿ ਉਹਨਾਂ ਦੀ ਨੌਕਰੀ ਨੂੰ ਰੈਗੂਲਰ ਕੀਤਾ ਜਾਵੇਗਾ | ਪ੍ਰੰਤੂ ਹਾਲੇ ਤਕ ਸਰਕਾਰ ਵਲੋਂ ਉਹਨਾਂ ਦੀ ਕੋਈ ਸਾਰ ਨਾ ਲਈ ਗਈ | ਜਿਸ ਤੋਂ ਬਾਦ ਅੱਜ ਉਹਨਾਂ ਵਲੋ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।ਉਹਨਾਂ ਕਿਹਾ ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾਂ ਉਹਨਾਂ ਵਲੋਂ ਪ੍ਰਦਰਸ਼ਨ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਉਤੇ ਪੁਲਸ ਬਲ ਵੱਡੀ ਗਿਣਤੀ ਵਿਚ ਤਾਇਨਾਤ ਸੀ।

Scroll to Top