Best Apps 2021

Apple: ਦੁਨੀਆਂ ਦੀ ਮਸ਼ਹੂਰ ਕੰਪਨੀ ਐਪਲ ਨੇ ਜਾਰੀ ਕੀਤੀ ਬੈਸਟ ਐਪਸ ਦੀ ਲਿਸਟ 2021

ਚੰਡੀਗੜ੍ਹ 04 ਦਸੰਬਰ 2021: ਦੁਨੀਆਂ ਦੀ ਮਸ਼ਹੂਰ ਕੰਪਨੀ ਐੱਪਲ(Apple ) ਨੇ ਗੂਗਲ ਤੋਂ ਬਾਅਦ ਹੁਣ ਸਾਲ 2021 ਦੇ ਬੈਸਟ ਐਪਸ (best apps) ਦੀ ਲਿਸਟ ਜਾਰੀ ਕੀਤੀ ਹੈ। ਤੁਹਾਨੂੰ ਦਸ ਦਈਏ ਕਿ ਇਸ ਲਿਸਟ ’ਚ ਐੱਪਲ ਕੰਪਨੀ ਨੇ 15 ਐਪਸ ਸ਼ਾਮਿਲ ਕੀਤੀਆਂ ਹਨ| ਇਹ ਐੱਪ ਸਾਲ 2021 ਦੌਰਾਨ ’ਚ ਸਿਖਰ ਤੇ ਰਹੇ ਹਨ । ਇਸ ਲਿਸਟ ’ਚ ਆਈਫੋਨ, ਮੈਕ, , ਆਈਪੈਡ,ਐਪਲ ਵਾਚ ਅਤੇ ਐਪਲ(Apple) ਟੀ.ਵੀ. ਦੇ ਐਪਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਬੱਚਿਆਂ ਲਈ ਲਿਆਇਆ ਗਿਆ ਐਪ Toca Life World ਅਤੇ ਵੀਡੀਓ ਐਡੀਟਰ LumaFusion ਐਪ ਸ਼ਾਮਲ ਹੈ। Toca Life World ਨੂੰ ਐਪ ਆਫ ਆਈਫੋਨ 2021 ਦਾ ਖਿਤਾਬ ਮਿਲਿਆ ਹੈ, ਇਸਦੇ ਨਾਲ ਹੀ LumaFusion ਨੂੰ ਆਈਪੈਡ ਐਪ ਆਫ ਦਿ ਈਅਰ ਦੇ ਖਿਤਾਬ ਨਾਲ ਸਨਮਾਨਿਤ ਗਿਆ ਹੈ। ਇਸ ਤੋਂ ਇਲਾਵਾ Craft ਦੇ ਸਿਰ ਮੈਕ ਐਪ ਆਫ ਦਿ ਈਅਰ ਦਾ ਖਿਤਾਬ ਮਿਲਿਆ ਹੈ । ਇਸ ਵਿੱਚ ਅਮਰੀਕਾ ’ਚ ਟਾਪ-10 ਫ੍ਰੀ ਐਪਸ ’ਚ TikTok,Instagram,YouTube ,Snapchat ਅਤੇ Facebook ਨੂੰ ਸ਼ਾਮਿਲ ਕੀਤਾ ਹੈ।

Scroll to Top