July 8, 2024 7:40 pm
ਪ੍ਰਹਿਲਾਦ ਜੋਸ਼ੀ

ਵਿਦੇਸ਼ ਪੜ੍ਹ ਰਹੇ 90% ਮੈਡੀਕਲ ਵਿਦਿਆਰਥੀ ਭਾਰਤ ‘ਚ NEET ਪ੍ਰੀਖਿਆ ‘ਚ ਹੋ ਜਾਂਦੇ ਨੇ ਫੇਲ੍ਹ: ਪ੍ਰਹਿਲਾਦ ਜੋਸ਼ੀ

ਚੰਡੀਗੜ੍ਹ 02 ਮਾਰਚ 2022: ਰੂਸ ਤੇ ਯੂਕਰੇਨ ਦੀ ਜੰਗ ਦੌਰਾਨ ਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਹਨ | ਦੇਸ਼ ‘ਚ ਵਾਪਸ ਸੁਰੱਖਿਅਤ ਵਾਪਸ ਮੁੜਣ ਲਈ ਭਾਰਤ ਸਰਕਾਰ ਅੱਗੇ ਦੁਹਾਈ ਲਗਾ ਰਹੇ ਹਨ।ਜਿਸਦੇ ਚੱਲਦੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਕੱਢਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ |ਬੀਤੇ ਦਿਨ ਯੂਕਰੇਨ ਦੇ ਖਾਰਕੀਵ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਵੀ ਹੋ ਗਈ ਸੀ ।ਇਸ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (Prahlad Joshi) ਨੇ ਵਿਵਾਦਿਤ ਬਿਆਨ ‘ਤੇ ਨਵੀਂ ਚਰਚਾ ਛਿੜ ਗਈ ਹੈ ।ਦਰਅਸਲ ਯੂਕਰੇਨ-ਰੂਸ ਜੰਗ ‘ਤੇ ਬੋਲਦੇ ਹੋਏ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਦੇਸ਼ਾਂ ‘ਚ ਪੜ੍ਹ ਰਹੇ ਮੈਡੀਕਲ ਵਿਦਿਆਰਥੀਆਂ ‘ਚੋਂ 90% NEET ਪ੍ਰੀਖਿਆ ਪਾਸ ਕਰਨ ‘ਚ ਅਸਫਲ ਰਹਿੰਦੇ ਹਨ। ਹਾਲਾਂਕਿ ਬਾਅਦ ‘ਚ ਉਨ੍ਹਾਂ ਕਿਹਾ ਕਿ ਹੁਣ ਇਸ ਮੁੱਦੇ ‘ਤੇ ਬਹਿਸ ਕਰਨ ਦਾ ਸਹੀ ਸਮਾਂ ਨਹੀਂ ਹੈ।

ਇਸ ਦੌਰਾਨ ਉਨ੍ਹਾਂ ਨੇ ਪੜ੍ਹਾਈ ਲਈ ਵਿਦੇਸ਼ ਜਾਣ ਦੇ ਕਾਰਨਾਂ ਬਾਰੇ ਗੱਲ ਕੀਤੀ। ਦਰਅਸਲ, ਜਿਹੜੇ ਲੋਕ ਵਿਦੇਸ਼ ਤੋਂ ਡਾਕਟਰੀ ਦੀ ਡਿਗਰੀ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (ਐਫਐਮਜੀਈ) ਪਾਸ ਕਰਨੀ ਪੈਂਦੀ ਹੈ, ਤਦ ਹੀ ਉਨ੍ਹਾਂ ਨੂੰ ਭਾਰਤ ‘ਚ ਇਲਾਜ ਲਈ ਯੋਗ ਘੋਸ਼ਿਤ ਕੀਤਾ ਜਾਂਦਾ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਇਸ ਸੰਦਰਭ ‘ਚ ਇਹ ਗੱਲ ਕਹੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸਰਕਾਰ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ| ਪਿਛਲੇ ਹਫਤੇ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ‘ਚ ਉਹ ਆਪਣੀ ਜਾਨ ਬਚਾਉਣ ਅਤੇ ਸੁਰੱਖਿਅਤ ਘਰ ਪਰਤਣ ਦੀ ਗੁਹਾਰ ਲਗਾ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੋਲੈਂਡ, ਰੋਮਾਨੀਆ ਲਈ ਰੇਲ ਗੱਡੀਆਂ ‘ਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ।