Site icon TheUnmute.com

ਅਮਰੀਕਾ ‘ਚ ਭਾਰਤੀ ਮੂਲ ਦੀ 9 ਸਾਲਾ ਪ੍ਰੀਸ਼ਾ ਚੱਕਰਵਰਤੀ ਦੁਨੀਆ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ

Preesha Chakraborty

ਚੰਡੀਗੜ੍ਹ, 16 ਜਨਵਰੀ 2024: ਅਮਰੀਕਾ ਦੀ ਰਹਿਣ ਵਾਲੀ ਭਾਰਤੀ ਮੂਲ ਦੀ 9 ਸਾਲਾ ਪ੍ਰੀਸ਼ਾ ਚੱਕਰਵਰਤੀ (Preesha Chakraborty) ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੂੰ ਇਹ ਸਨਮਾਨ ਜੌਹਨ ਹੌਪਕਿੰਸ ਸੈਂਟਰ ਫਾਰ ਟੈਲੇਂਟਡ ਯੂਥ (ਸੀ.ਟੀ.ਵਾਈ.) ਵੱਲੋਂ ਦਿੱਤਾ ਗਿਆ ਹੈ। ਪ੍ਰੀਸ਼ਾ ਕੈਲੀਫੋਰਨੀਆ ਦੇ ਵਾਰਮ ਸਪ੍ਰਿੰਗਜ਼ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀ ਹੈ।

ਜੌਹਨ ਹੌਪਕਿੰਸ ਸੈਂਟਰ ਫਾਰ ਟੈਲੇਂਟਡ ਯੂਥ ਨੇ 2023-24 ਸੈਸ਼ਨ ਵਿੱਚ ਆਪਣੇ ਪ੍ਰੋਗਰਾਮ ਵਿੱਚ 90 ਦੇਸ਼ਾਂ ਦੇ 16 ਹਜ਼ਾਰ ਬੱਚਿਆਂ ਦਾ ਟੈਸਟ ਲਿਆ ਸੀ । ਇਹਨਾਂ ਵਿੱਚੋਂ ਸਿਰਫ 30% ਤੋਂ ਘੱਟ ਬੱਚਿਆਂ ਨੇ ਹੀ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਉੱਚ ਸਕੋਰ ਪ੍ਰਾਪਤ ਕੀਤੇ ਹਨ।

ਪ੍ਰੀਸ਼ਾ ਚੱਕਰਵਰਤੀ (Preesha Chakraborty) ਨੇ ਹਾਈ ਸਕੂਲ ਅਤੇ ਕਾਲਜ ਪੱਧਰ ‘ਤੇ ਕਈ ਟੈਸਟਾਂ ‘ਚ ਚੰਗਾ ਪ੍ਰਦਰਸ਼ਨ ਕੀਤਾ। ਇਹਨਾਂ ਵਿੱਚ SAT, ACT, ਸਕੂਲ ਅਤੇ ਕਾਲਜ ਯੋਗਤਾ ਟੈਸਟ ਸਮੇਤ ਕਈ ਪ੍ਰੀਖਿਆਵਾਂ ਸ਼ਾਮਲ ਹਨ। ਪ੍ਰੀਸ਼ਾ 9 ਸਾਲ ਦੀ ਉਮਰ ਵਿੱਚ CYT ਗਲੋਬਲ ਟੈਲੇਂਟ ਖੋਜ ਪ੍ਰੋਗਰਾਮ ਲਈ ਯੋਗਤਾ ਪੂਰੀ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵਿੱਚੋਂ ਇੱਕ ਹੈ।

ਪ੍ਰੀਸ਼ਾ ਚੱਕਰਵਰਤੀ ਨੂੰ ਵਧਾਈ ਦਿੰਦੇ ਹੋਏ, ਸੀਵਾਈਟੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਐਮੀ ਸ਼ੈਲਟਨ ਨੇ ਕਿਹਾ – ਇਸ ਪ੍ਰੀਖਿਆ ਵਿੱਚ ਸਫਲਤਾ ਇਹਨਾਂ ਵਿਦਿਆਰਥੀਆਂ ਦੀ ਪਛਾਣ ਨਹੀਂ ਹੈ। ਇਹ ਬੱਚੇ ਖੋਜ ਅਤੇ ਸਿੱਖਣ ਨੂੰ ਪਸੰਦ ਕਰਦੇ ਹਨ। ਮੈਂ ਇਨ੍ਹਾਂ ਬੱਚਿਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੂੰ ਇੰਨੀ ਛੋਟੀ ਉਮਰ ਵਿੱਚ ਇੰਨਾ ਗਿਆਨ ਹੈ।

Exit mobile version