corona virus

Ferozepur: ਫ਼ਿਰੋਜ਼ਪੁਰ ‘ਚ ਸਰਕਾਰੀ ਸਕੂਲ ਦੇ 9 ਵਿਦਿਆਰਥੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

ਚੰਡੀਗੜ੍ਹ 05 ਦਸੰਬਰ 2021: ਕੋਰੋਨਾ (Corona) ਦੇ ਨਵੇਂ ਵੈਰੀਐਂਟ ਦੇ ਫੈਲਣ ਕਾਰਨ ਪੰਜਾਬ ‘ਚ ਜਨਤਾ ਦੀ ਚਿੰਤਾ ਵਧਾ ਦਿੱਤੀ ਹੈ| ਤੁਹਾਨੂੰ ਦਸ ਦੇਈਏ ਕਿ ਬੀਤੇ ਦਿਨ ਇਸ ਸਕੂਲ ਦੇ ਤਕਰੀਬਨ 110 ਵਿਦਿਆਰਥੀਆਂ ਦੇ ਕੋਰੋਨਾ (Corona) ਸੈਂਪਲ ਲਏ ਗਏ ਸੀ | ਜਿਨ੍ਹਾਂ ਵਿਚੋਂ 9 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ | ਜਿਸ ਕਾਰਨ ਪਿੰਡ ਦੇ ਲੋਕਾਂ ਤੇ ਬੱਚਿਆਂ ਦੇ ਪਰਿਵਾਰਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ (Ferozepur) ਦੇ ਡਿਪਟੀ ਡੀ. ਈ. ਓ. ਕਮਲ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਸਕੂਲ ਦੇ 9 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ |ਇਹ ਸਾਰੇ ਵਿਦਿਆਰਥੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ (Government Model Senior Secondary School Guddar Dhandi) ਦੇ ਵਿਦਿਆਰਥੀਆਂ ਨਾਲ ਸਬੰਧਿਤ ਹਨ| ਇਸਦੇ ਚਲਦਿਆਂ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਕੂਲ ਨੂੰ ਕੁਝ ਦਿਨ ਲਈ ਬੰਦ ਕਰ ਦਿੱਤਾ ਹੈ | ਪੌਜ਼ਟਿਵ ਹੋਏ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ|

Scroll to Top