July 2, 2024 9:44 pm
Russia

ਰੂਸ ਦੇ ਸਕੂਲ ‘ਚ ਹੋਈ ਗੋਲੀਬਾਰੀ ਕਾਰਨ 9 ਜਣਿਆਂ ਦੀ ਮੌਤ, ਪੁਲਿਸ ਨੇ ਇਲਾਕੇ ਨੂੰ ਘੇਰਿਆ

ਚੰਡੀਗੜ੍ਹ 26 ਸਤੰਬਰ 2022: ਸੈਂਟਰਲ ਰੂਸ (Russia) ਦੇ ਇਜ਼ੇਵਸਕ ਦੇ ਇੱਕ ਸਕੂਲ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ | ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟਾਸ ਦੇ ਮੁਤਾਬਕ ਗੋਲੀਬਾਰੀ ਦੀ ਘਟਨਾ ਇਜ਼ੇਵਸਕ ਦੇ ਸਕੂਲ ਨੰਬਰ 88 ਵਿੱਚ ਵਾਪਰੀ ਹੈ | ਇਸ ਗੋਲੀਬਾਰੀ ਵਿਚ ਘੱਟੋ-ਘੱਟ 9 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 20 ਜ਼ਖਮੀ ਦੱਸੇ ਜਾ ਰਹੇ ਹਨ |

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਰੂਸ ਦੇ ਸ਼ਹਿਰ ਇਜ਼ੇਵਸਕ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ। ਟੈਲੀਗ੍ਰਾਮ ਮੈਸੇਂਜਰ ਐਪ ‘ਤੇ ਇਕ ਬਿਆਨ ‘ਚ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਕਿਹਾ ਕਿ ਸੁਰੱਖਿਆ ਅਤੇ ਰਾਹਤ ਅਤੇ ਬਚਾਅ ਟੀਮਾਂ ਸਕੂਲ ਪਹੁੰਚ ਗਈਆਂ ਹਨ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਰਾਜਪਾਲ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਨੇ ਗੋਲੀ ਕਿਉਂ ਚਲਾਈ। ਇਸਦੇ ਨਾਲ ਹੀ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ |