July 2, 2024 6:26 pm
9 ਮਹਿਲਾ ਵਿਧਾਇਕਾਂ

ਪੰਜਾਬ ਵਿਧਾਨ ਸਭਾ ‘ਚ ਪਹਿਲੀ ਵਾਰ ਪਹੁੰਚੀਆਂ 13 ‘ਚੋਂ 9 ਮਹਿਲਾ ਵਿਧਾਇਕਾਂ

ਚੰਡੀਗੜ੍ਹ 15 ਮਾਰਚ 2022: ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ | ਦੂਜੇ ਪਾਸੇ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਇਸਦੇ ਨਾਲ ਹੀ ਦੋਨਾਂ ਪਾਰਟੀਆਂ ਵਲੋਂ ਹਾਰ ‘ਤੇ ਮੰਥਨ ਕੀਤਾ ਜਾ ਰਿਹਾ ਹੈ | ਇਸ ਵਾਰ ਪੰਜਾਬ ਚੋਣਾਂ ‘ਚ 13 ‘ਚੋਂ 9 ਮਹਿਲਾ ਵਿਧਾਇਕਾਂ ਅਜਿਹੀਆਂ ਹਨ, ਜੋ ਪਹਿਲੀ ਵਾਰ ਵਿਧਾਨ ਸਭਾ ਪਹੁੰਚੀਆਂ ਹਨ। ਇਨ੍ਹਾਂ ‘ਚ ਗਨੀਵ ਮਜੀਠੀਆ ਨੂੰ ਛੱਡ ਕੇ ਬਾਕੀ ਸਾਰੀਆਂ ਵਿਧਾਇਕਾਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ | ਆਮ ਆਦਮੀ ਪਾਰਟੀ ਵੱਲੋਂ 12 ਔਰਤਾਂ ਨੂੰ ਟਿਕਟ ਦਿੱਤੀ ਗਈ ਸੀ, ਜਿਨ੍ਹਾਂ ‘ਚੋਂ 11 ਜਿੱਤ ਗਈਆਂ ਹਨ।

                                   ਸਪੀਕਰ ਬਣਾਉਣ ਦੀ ਹੋ ਰਹੀ ਹੈ ਚਰਚਾ

ਕੱਲ੍ਹ ਭਗਵੰਤ ਮਾਨ ਖਟਕੜ ਕਲਾਂ ਵਿਖੇ ਮੁਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ | ਇਸਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਮਹਿਲਾ ਵਿਧਾਇਕ ਨੂੰ ਸਪੀਕਰ ਬਣਾਉਣ ਦੀ ਚਰਚਾ ਹੋ ਸ਼ੁਰੂ ਹੋ ਗਈ ਹੈ। ਸੂਤਰਾਂ ਦੇ ਅਨੁਸਾਰ ਇਨ੍ਹਾਂ ‘ਚ ਸਰਬਜੀਤ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਵਿਧਾਨ ਸਭਾ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਮਹਿਲਾ ਨੂੰ ਸਪੀਕਰ ਬਣਾਇਆ ਗਿਆ ਹੋਵੇ।

                             ਇਹ ਮਹਿਲਾਵਾਂ ਪਹਿਲੀ ਵਾਰ ਵਿਧਾਇਕ ਬਣੀਆਂ 

ਗਨੀਵ ਮਜੀਠੀਆ (ਮਜੀਠਾ), ਰਾਜਿੰਦਰ ਪਾਲ ਕੌਰ (ਲੁਧਿਆਣਾ ਸਾਊਥ), ਨਰਿੰਦਰ ਕੌਰ ਭਰਾਜ (ਸੰਗਰੂਰ), ਜੀਵਨਜੋਤ ਕੌਰ (ਅੰਮ੍ਰਿਤਸਰ ਪੂਰਬੀ), ਅਨਮੋਲ ਗਗਨ ਮਾਨ (ਖਰੜ), ਨੀਨਾ ਮਿੱਤਲ (ਰਾਜਪੁਰਾ), ਅਮਨਜੋਤ ਅਰੋੜਾ (ਮੋਗਾ), ਬਲਜੀਤ ਕੌਰ (ਮਲੌਟ), ਇੰਦਰਜੀਤ ਮਾਨ (ਨਕੋਦਰ), ਸੰਤੋਸ਼ ਕਟਾਰੀਆ (ਬਲਾਚੌਰ)