July 7, 2024 5:18 pm
9/11 ਅੱਤਵਾਦੀ ਹਮਲਾ

9/11 ਅੱਤਵਾਦੀ ਹਮਲਾ: ਜਦੋਂ ਅਮਰੀਕਾ ਹਿੱਲ ਗਿਆ, ਸਾਰੀ ਦੁਨੀਆਂ ਹੈਰਾਨ ਰਹਿ ਗਈ ;ਜਾਣੋ ਕੀ ਹੋਇਆ

9/11 ਹਮਲਾ: ਅੱਜ ਤੋਂ 20 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਭਿਆਨਕ ਅੱਤਵਾਦੀ ਹਮਲੇ ਵਿੱਚ 2,977 ਲੋਕਾਂ ਦੀ ਜਾਨ ਚਲੀ ਗਈ। ਅਲ ਕਾਇਦਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 9/11 ਦੇ ਭਿਆਨਕ ਹਮਲਿਆਂ ਨੂੰ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਅਮਰੀਕੀ ਇਤਿਹਾਸ ਦਾ ਕਾਲਾ ਦਿਨ ਕਿਹਾ ਸੀ।

ਅੱਤਵਾਦੀ ਸੰਗਠਨ ਅਲ ਕਾਇਦਾ ਨੇ ਦੋ ਅਗਵਾ ਕੀਤੇ ਗਏ ਜਹਾਜ਼ਾਂ ਰਾਹੀਂ 11 ਸਤੰਬਰ 2001 (9/11 ਅੱਤਵਾਦੀ ਹਮਲਾ) ਨੂੰ ਵਰਲਡ ਟ੍ਰੇਡ ਸੈਂਟਰ ‘ਤੇ ਹਵਾਈ ਹਮਲਾ ਕੀਤਾ ਸੀ। ਸਵੇਰੇ 8.30 ਵਜੇ, 45 ਮਿੰਟਾਂ ਦੇ ਅੰਦਰ, 110 ਮੰਜ਼ਿਲਾਂ ਵਰਲਡ ਟ੍ਰੇਡ ਸੈਂਟਰ ਦੀਆਂ ਦੋ ਇਮਾਰਤਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਢੇਰੀ ਕਰ ਦਿੱਤਾ ,ਜਿਸ ਨੂੰ ਵੇਖ ਕੇ ਸਾਰੀ ਦੁਨੀਆਂ ਹੈਰਾਨ ਰਹਿ ਗਈ ਸੀ |