ਚੰਡੀਗੜ੍ਹ, 6 ਦਸੰਬਰ 2024: ਅੱਜ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਇਸ ਦੌਰਾਨ ਬੈਠਕ ਕਈ ਫੈਸਲੇ ਲਏ ਗਏ ਹਨ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਦੇਸ਼ ‘ਚ 85 ਕੇਂਦਰੀ ਅਤੇ 28 ਨਵੇਂ ਨਵੋਦਿਆ ਵਿਦਿਆਲਿਆ (Navodaya Vidyalayas) ਖੋਲ੍ਹੇ ਜਾਣਗੇ।
ਇਹ ਸਕੂਲ ਉਨ੍ਹਾਂ ਜ਼ਿਲ੍ਹਿਆਂ ‘ਚ ਖੋਲ੍ਹੇ ਜਾਣਗੇ ਜੋ ਨਵੋਦਿਆ ਵਿਦਿਆਲਿਆ ਯੋਜਨਾ ਦੇ ਅਧੀਨ ਨਹੀਂ ਆਏ ਹਨ। ਇਸ ਤੋਂ ਇਲਾਵਾ ਹਰਿਆਣਾ ਨਾਲ ਸੰਪਰਕ ਵਧਾਉਣ ਲਈ ਦਿੱਲੀ ਮੈਟਰੋ ਦੇ 26.46 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਕੋਰੀਡੋਰ ਨੂੰ ਵੀ ਬੈਠਕ ‘ਚ ਮਨਜ਼ੂਰੀ ਦਿੱਤੀ ਗਈ।