ਖੂਨਦਾਨ ਕਰਨਾ ਪਰਉਪਕਾਰ ਦੀ ਵੱਡਮੁੱਲੀ ਸੇਵਾ: ਸੰਤ ਗੁਰਚਰਨ ਸਿੰਘ
ਪਟਿਆਲਾ, 11 ਮਈ 2022: ਸੰਤ ਬਾਵਾ ਪੂਰਨ ਦਾਸ ਮਹਾਰਾਜ ਦੀ 56ਵੀਂ ਬਰਸੀ ਫਕੀਰੋਂ ਕੇ ਬਖਸ਼ੀਸ਼-ਏ-ਤਖਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਰੋੜੇਵਾਲ ਵਿਖੇ ਸੰਤ ਗੁਰਚਰਨ ਸਿੰਘ ਦੀ ਅਗਵਾਈ ਹੇਠ ਮਨਾਈ ਗਈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਅਤੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 84 ਵਲੰਟੀਅਰਾਂ ਨੇ ਖੂਨ ਦਾਨ ਕੀਤਾ।
ਕੈਂਪ ਦਾ ਰਸਮੀ ਉਦਘਾਟਨ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਰੋੜੇਵਾਲ ਨੇ ਖੁਦ ਖੂਨਦਾਨ ਕਰਕੇ ਕੀਤਾ। ਖੂਨਦਾਨੀਆਂ ਨੂੰ ਸੰਤ ਬਾਬਾ ਗੁਰਚਰਨ ਸਿੰਘ, ਐਡਵੋਕੇਟ ਸਤਬੀਰ ਸਿੰਘ ਖੱਟੜਾ ਚੇਅਰਮੈਨ, ਡੀ. ਐਸ. ਪੀ. ਅਮਰਜੀਤ ਸਿੰਘ ਲਾਲਕਾ, ਸਰਪੰਚ ਅਮਰੀਕ ਸਿੰਘ ਸਿਉਣਾ, ਏ. ਐਸ. ਆਈ. ਦਰਸ਼ਨ ਸਿੰਘ, ਏ. ਐਸ. ਆਈ. ਕੁਲਦੀਪ ਸਿੰਘ, ਡਾ. ਹੰਸ ਰਾਜ ਬਲਮਗੜ੍ਹ, ਠੇਕੇਦਾਰ ਗੁਰਮੁੱਖ ਸਿੰਘ ਤੇ ਜਗਤਾਰ ਸਿੰਘ ਭੱਟੀ ਵਿਸੇਸ਼ ਤੌਰ ਤੇ ਪਹੁੰਚੇ।
ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕਰਦਿਆਂ ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਪਰਉਪਕਾਰ ਦੀ ਵੱਡਮੁੱਲੀ ਸੇਵਾ ਹੈ, ਜਿਸ ਨਾਲ ਇੱਕ ਇਨਸਾਨ ਦੂਜੇ ਇਨਸਾਨ ਦੀ ਜਾਨ ਬਚਾਉਂਦਾ ਹੈ। ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਖੂਨ ਇੱਕ ਅਜਿਹਾ ਤਰਲ ਹੈ ਜੋ ਡੁਪਲੀਕੇਟ ਨਹੀਂ ਬਣਾਇਆ ਜਾ ਸਕਦਾ।
ਇਸ ਲਈ ਸਾਨੂੰ ਸਾਰੇ ਤੰਦਰੁਸਤ ਇਨਸਾਨਾਂ ਨੂੰ ਖੂਨਦਾਨ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ ਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਹਰਦੀਪ ਸਿੰਘ ਸਨੌਰ, ਜਥੇਦਾਰ ਕਰਨ ਸਿੰਘ ਜੌਲੀ, ਸੁਖਵਿੰਦਰ ਸਿੰਘ ਨੰਬਰਦਾਰ, ਠੇਕੇਦਾਰ ਗੁਰਬਚਨ ਸਿੰਘ, ਅਵਤਾਰ ਸਿੰਘ ਬਲਬੇੜਾ, ਗੁਰਦੀਪ ਸਿੰਘ ਕਾਠਮੱਠੀ, ਮਹਿੰਦਰ ਸਿੰਘ ਨਨਿਓਲਾ, ਗੁਰਨਾਮ ਸਿੰਘ ਬਹਿਰਵਾਲ, ਸਾਹਿਬ ਸਿੰਘ ਰੋੜੇਵਾਲ, ਜੱਸੀ ਰਾਜਪੁਰਾ, ਹਾਕਮ ਸਿੰਘ, ਗੁਰਜੀਤ ਸਿੰਘ ਭੱਠਲਾਂ, ਲੋਕ ਗਾਇਕ ਲੱਕੀ ਸਿੰਘ, ਉਦੇਵੀਰ ਸਿੰਘ ਪਸਿਆਣਾ, ਗੁਰਦੇਵ ਸਿੰਘ, ਗੁਰਬਾਜ਼ ਖਲੀਫੇਵਾਲ, ਤਰਸੇਮ ਸਿੰਘ ਪੀ. ਏ., ਜਗਤਾਰ ਸਿੰਘ ਤਾਰੀ, ਮਸਤੂ ਦੋਧੀ, ਅਭੈਪ੍ਰਤਾਪ ਸਿੰਘ, ਗੁਰਦੀਪ ਸਿੰਘ ਨੰਬਰਦਾਰ ਕਾਲਵਾ, ਗੁਰਮੀਤ ਸਿੰਘ ਪੰਚ, ਮਨਜੀਤ ਸਿੰਘ ਕਾਠਮੱਠੀ ਤੇ ਬਿੱਲੂ ਚਾਸਵਾਲੀਆ ਪਹਿਲਵਾਨ ਨੇ ਵਧ ਚੜ੍ਹ ਕੇ ਸਹਿਯੋਗ ਦਿੱਤਾ।