Mahikpreet Singh

ਪੰਜਾਬ ‘ਚ ਗਰਮੀ ਦਾ ਕਹਿਰ, ਲੂ ਲੱਗਣ ਕਾਰਨ 8 ਸਾਲਾ ਵਿਦਿਆਰਥੀ ਦੀ ਮੌਤ

ਚੰਡੀਗੜ੍ਹ 17 ਮਈ 2022: ਅੱਤ ਦੀ ਪੈ ਰਹੀ ਗਰਮੀ ਦੀ ਤਪਸ਼ ਕਾਰਨ ਅੱਜ ਇਕ ਮਾਸੂਮ ਬੱਚੇ ਦੀ ਜਾਨ ਚੱਲੀ ਗਈ | ਸੰਗਰੂਰ ਜ਼ਿਲੇ ਦੇ ਪੱਤੀ ਜੈਦ ਦੇ ਰਹਿਣ ਵਾਲੇ ਚੌਥੀ ਜਮਾਤ ਦੇ 8 ਸਾਲਾਂ ਵਿਦਿਆਰਥੀ ਮਹਿਕਪ੍ਰੀਤ ਸਿੰਘ ਦੀ ਲੂ ਲੱਗਣ ਕਾਰਨ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਹਿਕਪ੍ਰੀਤ (Mahikpreet Singh) ਸਕੂਲੋਂ ਪਰਤਦਿਆਂ ਹੀ ਉਸ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਇਸਦੇ ਚੱਲਦੇ ਗਰਮੀ ਕਾਰਨ ਉਸ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਤੇ ਇਲਾਜ ਲਈ ਚੰਡੀਗੜ੍ਹ ਲਿਜਾਂਦੇ ਸਮੇਂ ਰਸਤੇ ‘ਚ ਹੀ ਮੌਤ ਹੋ ਗਈ।

ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਇਸ ਉਤੇ ਦੁੱਖ ਪ੍ਰਗਟ ਕਰਦੇ ਹੋਏ ਅਤਿ ਦੀ ਗਰਮੀ ਵਿਚ ਸਕੂਲਾਂ ਵਿਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ 8 ਸਾਲਾ ਮਹਿਕਪ੍ਰੀਤ ਸਿੰਘ ਦੀ ਹੀਟ ਸਟ੍ਰੋਕ ਕਾਰਨ ਹੋਈ ਦਰਦਨਾਕ ਮੌਤ ਤੋਂ ਦੁਖੀ ਹਾਂ। ਇਸ ਅਸਹਿ ਨੁਕਸਾਨ ਦਾ ਸਾਹਮਣਾ ਕਰ ਰਹੇ ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਆਓ ਆਪਾਂ ਆਪਣੇ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਹੋਈਏ ਭਗਵੰਤ ਮਾਨ ਜੀ ਅਤੇ ਉਨ੍ਹਾਂ ਨੂੰ ਅੱਤਿ ਦੀ ਗਰਮੀ ਤੋਂ ਬਚਾਉਣ ਲਈ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰੀਏ |

raja warring

 

Scroll to Top