Site icon TheUnmute.com

ਫਿਰੋਜ਼ਪੁਰ ‘ਚ ਬੱਚਿਆਂ ਨਾਲ ਭਰੀ ਵੈਨ ਨਾਲ ਵਾਪਰਿਆ ਵੱਡਾ ਹਾਦਸਾ, 8 ਸਾਲ ਦੇ ਬੱਚੇ ਦੀ ਮੌਤ

ਫਿਰੋਜ਼ਪੁਰ

ਫਿਰੋਜ਼ਪੁਰ 23 ਚੰਡੀਗੜ੍ਹ 2022: ਅੱਜ ਫਿਰੋਜ਼ਪੁਰ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਫ਼ਿਰੋਜ਼ਪੁਰ ਫਾਜਿਲਕਾ ਰੋਡ ਤੇ ਜਾ ਰਹੀ ਸਕੂਲ ਵੈਨ ਦਾ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਵੈਨ ਦਾ ਸੰਤੁਲਨ ਵਿਗੜਨ ਕਾਰਨ ਸਕੂਲ ਵੈਨ ਪਲਟ ਗਈ ਜਿਸ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਹਾਦਸੇ ਵਿੱਚ ਤਰੁਣਪ੍ਰੀਤ ਨਾਮ ਦੇ ਬੱਚੇ ਦੀ ਮੌਤ ਹੋ ਗਈ ਜਿਸਦੀ ਉਮਰ ਕਰੀਬ 8 ਸਾਲ ਦੱਸੀ ਜਾ ਰਹੀ ਹੈ। ਅਤੇ ਬੱਚਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਅਤੇ 1 ਇੱਕ ਜਖਮੀ ਨੂੰ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਵੈਨ ਪਿੰਡ ਖਾਈ ਸਾਇਡ ਤੋਂ ਫਿਰੋਜ਼ਪੁਰ ਆ ਰਹੀ ਸੀ ਕਿ ਰਾਸਤੇ ਵਿੱਚ ਇੱਕ ਸਾਹਮਣੇ ਤੋਂ ਰਹੇ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵੈਨ ਪਲਟ ਗਈ ਅਤੇ ਬਾਰੀ ਵਿੱਚ ਬੈਠਾ ਬੱਚਾ ਵੈਨ ਚੋਂ ਬਾਹਰ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਤੇ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।

Exit mobile version