Site icon TheUnmute.com

8 ਸਾਲਾ ਅਰਜਿਤ ਸ਼ਰਮਾ ਨੇ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ‘ਤੇ ਲਹਿਰਾਇਆ ਤਿਰੰਗਾ ਝੰਡਾ

ਆਦਿ ਹਿਮਾਨੀ ਚਾਮੁੰਡਾ ਸ਼ਿਖਰ

ਚੰਡੀਗੜ੍ਹ 02 ਜਨਵਰੀ 2023: ਸ੍ਰੀ ਅਨੰਦਪੁਰ ਸਾਹਿਬ ਦੇ 8 ਸਾਲਾ ਅਰਜਿਤ ਸ਼ਰਮਾ ਨੇ ਨਵੇਂ ਸਾਲ ਮੌਕੇ ਲਗਭਗ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ‘ਤੇ ਤਿਰੰਗਾ ਝੰਡਾ ਲਹਿਰਾ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | 8 ਸਾਲਾ ਅਰਜਿਤ ਸ਼ਰਮਾ ਅਰਜਿਤ ਸ਼ਰਮਾ ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੀ ਚੌਥੀ ਜਮਾਤ ਦਾ ਵਿਦਿਆਰਥੀ ਹੈ ਜੋ ਕਿ ਪਿੰਡ ਗੰਭੀਰਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਵਸਨੀਕ ਹੈ। ਅਰਿਜੀਤ ਸ਼ਰਮਾ ਨੇ ਆਦਿ ਹਿਮਾਨੀ ਚਾਮੁੰਡਾ ਚੋਟੀ ‘ਤੇ ਤਿਰੰਗਾ ਝੰਡਾ ਲਹਿਰਾ ਕੇ ਪਿਆਰ ਅਤੇ ਸਤਿਕਾਰ ਨਾਲ ਰਾਹੁਲ ਗਾਂਧੀ ਦੇ “ਭਾਰਤ ਨਾਲ ਜੁੜੋ” ਦੇ ਵਿਚਾਰ ਦਾ ਸਮਰਥਨ ਕੀਤਾ ਹੈ ।

Exit mobile version