Site icon TheUnmute.com

750 ਉਮੀਦਵਾਰ ਨੇ ਦਿੱਤੀ PSC ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਲਿਖਤੀ ਪ੍ਰੀਖਿਆ

PSC

ਪਟਿਆਲਾ, 15 ਜੁਲਾਈ 2024: ਬੀਤੇ ਦਿਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਵੱਲੋਂ ਪੰਜਾਬ ਸਿਵਲ ਸਰਵਿਸ (ਕਾਰਜਕਾਰੀ) ਦੀ ਲਿਖਤੀ ਪ੍ਰੀਖਿਆ ਸਫਲਤਾ ਪੂਰਵਕ ਕਰਵਾਈ ਗਈ | ਇਸਦੀ ਜਾਣਕਾਰੀ ਦਿੰਦਿਆਂ ਪੀ.ਪੀ.ਸੀ.ਐਸ. ਚੇਅਰਮੈਨ ਜਤਿੰਦਰ ਸਿੰਘ ਔਲਖ ਦੱਸਿਆ ਕਿ ਪੀ.ਸੀ.ਐਸ.(PSC) ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਪ੍ਰੀਖਿਆ ‘ਚ 79 ਫ਼ੀਸਦੀ ਉਮੀਦਵਾਰ ਹਾਜ਼ਰ ਰਹੇ |

ਇਸ ਪ੍ਰੀਖਿਆ ‘ਚ ਕੁੱਲ 957 ਯੋਗ ਉਮੀਦਵਾਰ ਸੀ, ਜਿਨ੍ਹਾਂ ‘ਚੋਂ 750 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ | ਇਸ ਪ੍ਰੀਖਿਆ ਦੌਰਾਨ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੇਪਰ ਨੂੰ ਪਾਰਦਰਸ਼ਤਾ ਨਾਲ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਦੂਜੇ ਪਾਸੇ ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਲੋਕ ਸੇਵਾ ਕਮਿਸ਼ਨ (Punjab Public Service Commissio) ਕਿਸੇ ਵੀ ਪ੍ਰੀਖਿਆ ਮਾਮਲੇ ‘ਚ ਕਕੋਈ ਸਮਝੌਤਾ ਨਹੀਂ ਕਰਦਾ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ | ਇਸ ਦੌਰਾਨ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਪੇਪਰ ਲੈਣ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਤੇ ਸਖ਼ਤੀ ‘ਤੇ ਤਸ਼ੱਲੀ ਪ੍ਰਗਟਾਈ ਹੈ |

Exit mobile version