July 6, 2024 7:38 pm
Indian Air Force Day

ਸੁਖਨਾ ਝੀਲ ‘ਤੇ ਹਵਾਈ ਸੈਨਾ ਦਿਵਸ ਮੌਕੇ ਮਿਗ-21 ਜਹਾਜ਼ ਸਮੇਤ ਫਲਾਈਪਾਸਟ ‘ਚ 74 ਜਹਾਜ਼ ਲੈਣਗੇ ਹਿੱਸਾ

ਚੰਡੀਗੜ੍ਹ 04 ਅਕਤੂਬਰ 2022: ਭਾਰਤੀ ਹਵਾਈ ਸੈਨਾ ਦਿਵਸ (Indian Air Force Day) 8 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਜਿਵੇਂ ਕਿ ਆਉਣ ਵਾਲੇ ਕੱਲ੍ਹ ਦਾ ਜੰਗੀ ਮੈਦਾਨ ਬਦਲ ਰਿਹਾ ਹੈ, ਭਾਰਤੀ ਫ਼ੌਜ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਨਵੀਆਂ ਖੋਜਾਂ ਕਰ ਰਹੀ ਹੈ । ਉਨ੍ਹਾਂ ਕਿਹਾ ਮੈਂ ਦੇਸ਼ ਦੇ ਨਾਗਰਿਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਹਵਾਈ ਸੈਨਾ ਭਵਿੱਖ ਲਈ ਤਿਆਰ ਹੈ ਅਤੇ ਅਸੀਂ ਮਾਣ ਨਾਲ ਅਸਮਾਨਾਂ ਨੂੰ ਛੂਹਦੇ ਰਹਾਂਗੇ।

ਇਹ ਪਹਿਲੀ ਵਾਰ ਹੈ ਕਿ ਇਸ ਵਾਰ ਹਿੰਡਨ ਏਅਰਬੇਸ ਦੇ ਬਾਹਰ ਹਵਾਈ ਸੈਨਾ ਦਿਵਸ (Indian Air Force Day) ਮਨਾਇਆ ਜਾਵੇਗਾ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਗਰੁੱਪ ਕੈਪਟਨ ਏ. ਰਾਠੀ ਨੇ ਦੱਸਿਆ ਕਿ ਚੰਡੀਗੜ੍ਹ ਦੀ ਸੁਖਨਾ ਝੀਲ (Sukhna Lake) ‘ਤੇ 8 ਅਕਤੂਬਰ ਨੂੰ ਹੋਣ ਵਾਲੇ ਹਵਾਈ ਸੈਨਾ ਦਿਵਸ ਦੇ ਫਲਾਈਪਾਸਟ ਵਿੱਚ 74 ਜਹਾਜ਼ ਹਿੱਸਾ ਲੈਣਗੇ। ਇਸ ਵਿਚ ਸਿੰਗਲ ਇੰਜਣ ਵਾਲੇ ਮਿਗ-21 ਜਹਾਜ਼, ਟਰਾਂਸਪੋਰਟ ਏਅਰਕ੍ਰਾਫਟ ਸਮੇਤ ਹੈਲੀਕਾਪਟਰ ਵੀ ਸ਼ਾਮਲ ਹੋਣਗੇ।

ਇਸ ਮੌਕੇ ‘ਤੇ ਬੋਲਦਿਆਂ ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ​​ਫੋਰਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚੀਨੀ ਹਵਾਈ ਸੈਨਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਰਾਡਾਰ ਅਤੇ ਹਵਾਈ ਰੱਖਿਆ ਨੈੱਟਵਰਕ ਦੀ ਮੌਜੂਦਗੀ ਨੂੰ ਵਧਾ ਦਿੱਤਾ ਹੈ ਅਤੇ ਐਲਏਸੀ ‘ਤੇ ਸਥਿਤੀ ਆਮ ਵਾਂਗ ਹੈ |