Site icon TheUnmute.com

ਬਾਦਲ ਸਰਕਾਰ ਸਮੇਂ ਖ਼ਰੀਦੀ ਗਈ 700 ਏਕੜ ਜ਼ਮੀਨ ਦੀ ਹੋਵੇਗੀ ਜਾਂਚ: ਕੁਲਦੀਪ ਸਿੰਘ ਧਾਲੀਵਾਲ

Kuldeep Singh Dhaliwal

ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਰਾਣੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੇਲੇ ਸਾਲ 2008 ਵਿੱਚ ਬੀਜ ਫਾਰਮ ਲਈ ਖ਼ਰੀਦੀ ਗਈ 700 ਏਕੜ ਜ਼ਮੀਨ ਦੀ ਜਾਂਚ ਕੀਤੀ ਜਾਵੇਗੀ | ਇਸ ਜ਼ਮੀਨ ਦੀ ਕੀਮਤ 32 ਕਰੋੜ ਰੁਪਏ ਦੀ ਦਸਿ ਜਾ ਰਹੀ ਹੈ |

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਜਦੋਂ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਸਨ ਅਤੇ ਕਾਹਨ ਸਿੰਘ ਪੰਨੂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਤਾਂ ਇਹ ਜ਼ਮੀਨ ਬਹੁਤ ਮਹਿੰਗੇ ਭਾਅ ’ਤੇ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਰਾਵੀ ਦਰਿਆ ਤੋਂ ਪਾਰ ਹੈ ਅਤੇ ਸਰਹੱਦ ’ਤੇ ਕੰਡਿਆਲੀ ਤਾਰ ਹੈ ਅਤੇ ਬਾਦਲ ਸਰਕਾਰ ਨੇ ਇਹ ਜ਼ਮੀਨ ਸਾਲ 2008 ਵਿੱਚ 4.5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਸੀ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਪਿੰਡ ‘ਚ ਖ਼ਰੀਦੀ ਜ਼ਮੀਨ ਦੀ ਜਾਂਚ ਹੋਵੇਗੀ |

 

Exit mobile version