Site icon TheUnmute.com

ਬਿਆਸ ਦਰਿਆ ਦੇ ਕੰਢੇ ਪਿੰਡਾਂ ਦੇ 70 ਫੀਸਦੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ

Beas River

ਗੁਰਦਾਸਪੁਰ, 16 ਅਗਸਤ 2023: ਬਿਆਸ ਦਰਿਆ (Beas River) ਦਾ ਵਾਟਰ ਲੇਵਲ ਤੇਜ਼ੀ ਨਾਲ ਵੱਧ ਰਿਹਾ ਹੈ | ਜਿਸ ਕਾਰਨ ਬਿਆਸ ਦਰਿਆ ਕੰਢੇ ਸਥਿਤ ਕਈ ਇਲਾਕਿਆਂ ਵਿੱਚ ਪਾਣੀ ਆਉਣ ਕਾਰਨ ਹਲਾਤ ਬੇਕਾਬੂ ਹੋਣ ਲੱਗ ਪਏ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦਾਸਪੁਰ ਮੁਕੇਰੀਆਂ ਰੋਡ ‘ਤੇ ਸਥਿਤ ਬਿਆਸ ਦਰਿਆ ਕੰਢੇ ਦੇ 10 ਤੋਂ ਵੱਧ ਪਿੰਡ ਪਾਣੀ ਵਿੱਚ ਲਪੇਟ ਵਿੱਚ ਆ ਗਏ ਹਨ, ਪਰ ਉਹਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ , ਐੱਨੀਆਰਐਫ ਅਤੇ ਸੈਨਾ ਦੇ ਜਵਾਨ ਅਤੇ ਸਮਾਜ ਸੇਵੀ ਸੰਗਠਨ ਮੁਸਤੈਦੀ ਨਾਲ ਲੱਗੇ ਹੋਏ ਹਨ।

ਬਿਆਸ ਦਰਿਆ (Beas River) ਕੰਢੇ ਚੱਕ ਸ਼ਰੀਫ਼ ਰੋਡ ‘ਤੇ ਸਥਿਤ ਸੈਦੋਵਾਲ ਪਿੰਡ ਵਿੱਚ 5 ਫੁੱਟ ਤੱਕ ਪਾਣੀ ਭਰ ਹੋ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਲੋਕਾਂ ਨੂੰ ਕੱਢਣ ਦੇ ਉਪਰਾਲੇ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ 70 ਫ਼ੀਸਦੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ। ਉੱਥੇ ਹੀ ਮੁਕੇਰੀਆਂ ਗੁਰਦਾਸਪੁਰ ਰੋਡ ਪਾਣੀ ਨਾਲ ਭਰ ਗਿਆ ਹੈ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਰੋਡ ‘ਤੇ ਸਫਰ ਵੱਲ ਨਾ ਕਰਨ ਕਿਉਂਕਿ ਇਹ ਰੋਡ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ, ਐਸ ਐਸ ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਖੁਦ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਦੇਖ ਰੇਖ ਕਰ ਰਹੇ ਹਨ। ਪੰਡੋਰੀ ਮਹੰਤਾ ਵਿਖੇ ਹੜ੍ਹ ਪੀੜਿਤ ਇਲਾਕਿਆਂ ਦੇ ਲੋਕਾਂ ਦੇ ਠਹਿਰਣ ਦੀ ਆਰਜ਼ੀ ਵਿਵਸਥਾ ਕੀਤੀ ਗਈ ਹੈ, ਜਿੱਥੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਉਨ੍ਹਾਂ ਦੇ ਖਾਣ ਪੀਣ ਦੀ ਵਿਵਸਥਾ ਕੀਤੀ ਜਾ ਰਹੀ ਹੈ | ਜਦਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਲਈ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਅਤੇ ਦਵਾਈਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪਾਣੀ ਵਧਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਹੈ ਅਤੇ ਪਿੱਛੋਂ ਹੋਰ ਪਾਣੀ ਵੱਧਣ ਦੀ ਉਮੀਦ ਨਹੀਂ ਹੈ। ਜਿਵੇਂ ਜਿਵੇਂ ਪਾਣੀ ਘੱਟਣਾ ਸ਼ੁਰੂ ਹੋਵੇਗਾ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਤੋਂ ਜਨਜੀਵਨ ਆਮ ਵਾਂਗ ਸ਼ੁਰੂ ਹੋ ਜਾਵੇਗਾ।

 

Exit mobile version