ਚੰਡੀਗੜ੍ਹ 15 ਦਸੰਬਰ 2021: ਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਓਮੀਕਰੋਨ (Omicron) ਵੇਰੀਐਂਟ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਕੇਸ ਆ ਰਹੇ ਹਨ | ਇਸਦੇ ਨਾਲ ਹੀ ਪੱਛਮੀ ਬੰਗਾਲ (West Bengal) ’ਚ ਵੀ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਮੁਰਸ਼ੀਦਾਬਾਦ (Murshidabad) ’ਚ 7 ਸਾਲ ਦਾ ਬੱਚੇ ਨੂੰ ਓਮੀਕਰੋਨ ਨੇ ਆਪਣੀ ਚਪੇਟ ‘ਚ ਲਿਆ ਹੈ । ਦਸਿਆ ਜਾ ਰਿਹਾ ਹੈ ਕਿ ਬੱਚਾ 10 ਦਸੰਬਰ ਨੂੰ ਅਬੂ ਧਾਬੀ ਤੋਂ ਹੈਦਰਾਬਾਦ ਪਰਤਿਆ ਸੀ।
ਵੇਰੀਐਂਟ ਓਮੀਕਰੋਨ ਦੇ ਦੇਸ਼ ’ਚ ਹੁਣ ਤੱਕ 65 ਮਾਮਲੇ ਸਾਹਮਣੇ ਆ ਚੁੱਕੇ ਹਨ। ਓਮੀਕਰੋਨ (Omicron) ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ’ਚ ਮਿਲੇ ਹਨ। ਇੱਥੇ ਹੁਣ ਤੱਕ 28 ਮਾਮਲੇ ਸਾਹਮਣੇ ਆ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਓਮੀਕਰੋਨ ਨਾਲ ਪੀੜਤ ਜ਼ਿਆਦਾ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ |