Site icon TheUnmute.com

ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਟੈਂਪੂ ਟਰੈਵਲਰ ਖੱਡ ‘ਚ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ, 10 ਜ਼ਖਮੀ

Kullu

ਚੰਡੀਗੜ੍ਹ 26 ਸਤੰਬਰ 2022: ਹਿਮਾਚਲ ਪ੍ਰਦੇਸ਼ ਦੇ ਕੁੱਲੂ (Kullu) ਜ਼ਿਲ੍ਹੇ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ, ਕੁੱਲੂ ਜ਼ਿਲ੍ਹੇ ਦੇ ਬੰਜਾਰ ਵਿਧਾਨ ਸਭਾ ਹਲਕੇ ਦੇ ਘਿਆਗੀ ‘ਚ ਹਾਈਵੇ-305 ‘ਤੇ ਜਲੋੜਾ ਨੇੜੇ ਐਤਵਾਰ ਰਾਤ ਕਰੀਬ ਸਾਢੇ 8 ਵਜੇ ਇਕ ਟੈਂਪੂ ਟਰੈਵਲਰ ਖੱਡ ‘ਚ ਡਿੱਗਣ ਨਾਲ ਸੱਤ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂਕਿ 10 ਜਣੇ ਜ਼ਖਮੀ ਹੋ ਗਏ। ਹਾਦਸੇ ਵਿਚ ਮਰਨ ਵਾਲਿਆਂ ਵਿੱਚ 5 ਨੌਜਵਾਨ ਅਤੇ 2 ਲੜਕੀਆਂ ਸ਼ਾਮਲ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਯਾਤਰੀਆਂ ਵਿੱਚ ਤਿੰਨ ਆਈਆਈਟੀ ਵਾਰਾਣਸੀ ਦੇ ਵਿਦਿਆਰਥੀ ਦੱਸੇ ਜਾਂਦੇ ਹਨ। ਥਾਣਾ ਬੰਜਾਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਇਸ ਦੌਰਾਨ ਐਸਐਸਪੀ ਕੁੱਲੂ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਇਹ ਕਾਰ ਜਲੋੜੀ ਜੋਤ ਤੋਂ ਜਿਭੀ ਵੱਲ ਆ ਰਹੀ ਸੀ। ਜਦੋਂ ਕਾਰ ਜਲੋੜਾ ਨੇੜੇ ਪੁੱਜੀ ਤਾਂ ਬੇਕਾਬੂ ਹੋ ਕੇ ਹਾਈਵੇਅ ਤੋਂ ਕਰੀਬ 400 ਮੀਟਰ ਹੇਠਾਂ ਖੱਡ ਵਿੱਚ ਜਾ ਡਿੱਗੀ। ਕਾਰ ਵਿੱਚ 16 ਸੈਲਾਨੀ ਸਵਾਰ ਸਨ। ਜਦਕਿ ਸਾਰੇ ਜ਼ਖਮੀਆਂ ਨੂੰ ਬੰਜਾਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

Exit mobile version