Site icon TheUnmute.com

ਛੱਤੀਸਗੜ੍ਹ ‘ਚ ਚੂਨੇ ਪੱਥਰ ਦੀ ਖੱਡ ਅਚਾਨਕ ਧਸਣ ਕਾਰਨ 7 ਜਣਿਆਂ ਮੌਤ, ਬਚਾਅ ਕਾਰਜ ਜਾਰੀ

Chhattisgarh

ਚੰਡੀਗੜ੍ਹ 02 ਦਸੰਬਰ 2022: ਛੱਤੀਸਗੜ੍ਹ (Chhattisgarh) ਦੇ ਬਸਤਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜਗਦਲਪੁਰ ਤੋਂ 11 ਕਿਲੋਮੀਟਰ ਦੂਰ ਪਿੰਡ ਮਾਲਗਾਂਵ ਵਿਖੇ ਚੂਨੇ ਦੇ ਪੱਥਰ ਦੀ ਖੱਡ ਅਚਾਨਕ ਧਸ ਗਈ। ਇਸ ਹਾਦਸੇ ਕਾਰਨ ਹੁਣ ਤੱਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ 12 ਤੋਂ ਵੱਧ ਪਿੰਡ ਵਾਸੀ ਫਸ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਾਲੀ ਥਾਂ ‘ਤੇ ਅਜੇ ਵੀ ਕਈ ਦਬੇ ਵਿਅਕਤੀਆਂ ਨੂੰ ਕੱਢਣ ਲਈ ਬਚਾਅ ਕਰਜ ਜਾਰੀ ਹੈ | ਪੁਲਿਸ ਅਤੇ ਐਸਡੀਆਰਐਫ ਵੱਲੋਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਦੋ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Exit mobile version