Site icon TheUnmute.com

ਪੰਜਾਬ ਪੁਲਿਸ ਦਾ 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਹੈਰੋਇਨ ਸਮੇਤ ਗ੍ਰਿਫਤਾਰ

Punjab Police

ਚੰਡੀਗੜ੍ਹ, 15 ਦਸੰਬਰ 2023: ਜਗਦੀਪ ਸਿੰਘ ਉਰਫ ਦੀਪ ਸਿੰਘ ਜੋ ਕਿ ਪੰਜਾਬ ਪੁਲਿਸ (Punjab Police) ‘ਚ 7.6 ਫੁੱਟ ਲੰਬਾ ਕਾਂਸਟੇਬਲ ਹੋਣ ਕਰਕੇ ਕਾਫੀ ਮਸ਼ਹੂਰ ਸੀ, ਉਸ ਨੂੰ ਹੈਰੋਇਨ (heroin) ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਦੀ ਇਹ ਗ੍ਰਿਫਤਾਰੀ ਪੰਜਾਬ ਦੇ ਤਰਨ ਤਾਰਨ ਤੋਂ ਹੋਈ ਹੈ। ਦੀਪ ਸਿੰਘ ਅਮਰੀਕਾ ਦੇ ਗੋਟ ਟੈਲੇਂਟ ਵਿੱਚ ਵੀ ਜਾ ਚੁੱਕਾ ਹੈ। ਫਿਲਹਾਲ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਚੁੱਕੇ ਹਨ।

ਦਰਅਸਲ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ (heroin) ਦੀ ਸਪੁਰਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਰਨ ਤਾਰਨ ‘ਚ ਗੁਪਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਪਹੁੰਚ ਗਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ (Punjab Police) ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਪਰ ਕੁਝ ਸਮਾਂ ਪਹਿਲਾਂ ਉਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.6 ਫੁੱਟ ਦੇ ਆਪਣੇ ਕੱਦ ਕਾਰਨ ਉਹ ਪੰਜਾਬ ‘ਚ ਕਾਫੀ ਮਸ਼ਹੂਰ ਸੀ। ਕੁਝ ਸਮੇਂ ਬਾਅਦ ਉਸ ਨੇ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਡਲਿਵਰੀ ਦੇ ਵੇਰਵੇ ਵੀ ਮੰਗੇ ਜਾ ਰਹੇ ਹਨ। ਜਲਦੀ ਹੀ ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Exit mobile version