July 2, 2024 8:52 pm
ਸੁਮੀ ਸ਼ਹਿਰ

ਯੂਕਰੇਨ ਦੇ ਸੁਮੀ ਸ਼ਹਿਰ ‘ਚ ਫਸੇ 694 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ: ਹਰਦੀਪ ਸਿੰਘ ਪੁਰੀ

ਚੰਡੀਗੜ੍ਹ 08 ਮਾਰਚ 2022: ਨਵੀਂ ਦਿੱਲੀ ਸਥਿਤ ਰੂਸੀ ਦੂਤਾਵਾਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਸੂਮੀ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਭਾਰਤੀ ਸਮੇਂ ਅਨੁਸਾਰ 13.30 ਵਜੇ ਜੰਗਬੰਦੀ ਕਰੇਗਾ ਤਾਂ ਜੋ ਮਨੁੱਖੀ ਗਲਿਆਰਾ ਬਣਾਇਆ ਜਾ ਸਕੇ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਯੂਕਰੇਨ ਦੇ ਸੁਮੀ ਸ਼ਹਿਰ ‘ਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੁਰੀ ਨੇ ਦੱਸਿਆ ਕਿ ਸਾਰੇ ਲੋਕ ਬੱਸਾਂ ‘ਚ ਸਵਾਰ ਹੋ ਕੇ ਪੋਲਤਵਾ ਲਈ ਰਵਾਨਾ ਹੋ ਗਏ ਹਨ।

ਕੁਝ ਸਮਾਂ ਪਹਿਲਾਂ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ ਮੰਗਲਵਾਰ ਨੂੰ ਉੱਤਰ-ਪੂਰਬੀ ਸ਼ਹਿਰ ਸੁਮੀ ਅਤੇ ਰਾਜਧਾਨੀ ਕੀਵ ਦੇ ਨੇੜੇ ਇਰਪਿਨ ਸ਼ਹਿਰ ਤੋਂ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਰੂਸੀ ਅਤੇ ਯੂਕਰੇਨੀ ਅਧਿਕਾਰੀਆਂ ਨੇ “ਮਾਨਵਤਾਵਾਦੀ ਗਲਿਆਰੇ” ਸਥਾਪਤ ਕਰਨ ਲਈ ਸਹਿਮਤੀ ਦਿੱਤੀ ਤਾਂ ਜੋ ਨਾਗਰਿਕਾਂ ਨੂੰ ਰੂਸੀ ਫੌਜਾਂ ਦੁਆਰਾ ਘਿਰੇ ਕੁਝ ਕਸਬਿਆਂ ਅਤੇ ਸ਼ਹਿਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾ ਸਕੇ।