Corona

ਪਟਿਆਲਾ ਵਿਖੇ ਲਾਅ ਯੂਨੀਵਰਸਿਟੀ ਦੇ 61 ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਹੋਸਟਲ ਕਰਵਾਇਆ ਖਾਲੀ

ਚੰਡੀਗੜ੍ਹ 05 ਮਈ 2022: ਪੰਜਾਬ ‘ਚ ਕੋਰੋਨਾ (Corona) ਮਾਮਲਿਆਂ ਨੇ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ | ਆਏ ਦਿਨ ਸੂਬੇ ਦੇ ਵੱਖ ਵੱਖ ਥਾਵਾਂ ਤੋਂ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ | ਇਸਦੇ ਨਾਲ ਹੀ ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (Rajiv Gandhi National Law University) ਦੇ 61 ਹੋਰ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸਦੇ ਨਾਲ ਹੀ ਹੁਣ ਤੱਕ ਯੂਨੀਵਰਸਿਟੀ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 122 ਹੋ ਗਈ ਹੈ। ਇਸ ਸੰਬੰਧੀ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਨੇ ਦੱਸਿਆ ਕਿ ਸਾਡੇ ਵਲੋਂ ਸੈਂਪਲਿੰਗ ਹੋਰ ਵਧਾਈ ਜਾ ਰਹੀ ਹੈ।

Scroll to Top