Faridkot's Central Modern Jail

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ‘ਚ ਤਲਾਸ਼ੀ ਦੌਰਾਨ 6 ਮੋਬਾਈਲ ਹੋਏ ਬਰਾਮਦ

ਚੰਡੀਗੜ੍ਹ 17 ਅਕਤੂਬਰ 2022: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਤਾਰ ਜਾਰੀ ਹੈ, ਇਸਦੇ ਹੀ ਹੁਣ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ (Faridkot’s Central Modern Jail) ਇੱਕ ਵਾਰ ਫਿਰ ਸੁਰਖੀਆਂ ਵਿਚ ਹੈ | ਜਿੱਥੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਇੱਕ ਵਾਰ ਫਿਰ 6 ਮੋਬਾਈਲ ਬਰਾਮਦ ਹੋਏ ਹਨ |

ਦੱਸਿਆ ਜਾ ਰਿਹਾ ਹੈ ਕਿ ਇੱਕ ਮੋਬਾਈਲ ਫੋਨ ਨਸ਼ਾ ਤਸਕਰ ਅਰਵਿੰਦਰ ਸਿੰਘ ਵਾਸੀ ਤਰਨਤਾਰਨ ਤੋਂ ਵੀ ਬਰਾਮਦ ਹੋਇਆ ਹੈ, ਜਿਸ ਨੇ ਜੇਲ੍ਹ ‘ਚੋਂ ਕੁੱਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੂੰ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ ਸੀ।

ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ‘ਚ ਪ੍ਰੈਕਟਿਸ ਕਰ ਰਹੇ ਅੰਬਾਲਾ ਦੇ ਵਕੀਲ ਸਾਹਿਲ ਗੋਇਲ ਨੇ ਅੰਬਾਲਾ ਪੁਲਿਸ ਕੋਲ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਸੀ ਕਿ ਉਸ ਨੇ ਪਿਛਲੇ ਸਾਲ ਫ਼ਰੀਦਕੋਟ ਜੇਲ੍ਹ ‘ਚ ਬੰਦ ਨਸ਼ਾ ਤਸਕਰ ਅਰਵਿੰਦਰ ਸਿੰਘ ਦੀ ਹਾਈਕੋਰਟ ‘ਚ ਦੋ ਵਾਰ ਜ਼ਮਾਨਤ ਅਰਜ਼ੀ ਦਿੱਤੀ ਸੀ, ਜਿਸਨੂੰ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ | ਇਸਦੇ ਚੱਲਦੇ ਅਰਵਿੰਦਰ ਸਿੰਘ ਨੇ ਵਕੀਲ ਨੂੰ ਜੇਲ੍ਹ ਤੋਂ ਫੋਨ ਕਰਕੇ ਜ਼ਮਾਨਤ ਨਾ ਕਰਵਾਉਣ ‘ਤੇ ਧਮਕੀ ਦਿੱਤੀ |

Scroll to Top