ਚੰਡੀਗੜ੍ਹ 6 ਜਨਵਰੀ 2022: ਗੁਜਰਾਤ ਦੇ ਸੂਰਤ ਦੇ ਸਚਿਨ ਜੀਆਈਡੀਸੀ ਇਲਾਕੇ ਵਿੱਚ ਇੱਕ ਕੈਮੀਕਲ ਟੈਂਕਰ (chemical tanker) ਵਿੱਚ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ । ਇਸ ਹਾਦਸੇ ‘ਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਜ਼ਹਿਰੀਲੇ ਕੈਮੀਕਲ ਟੈਂਕਰ (chemical tanker) ਦੇ ਸੰਪਰਕ ਵਿੱਚ ਆਉਣ ਕਾਰਨ 25 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਦਾ ਇਲਾਜ ਸੂਰਤ ਦੇ ਨਵੇਂ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ।
ਸੂਤਰਾਂ ਤੋਂ ਖਬਰ ਹੈ ਕਿ ਜੀ.ਆਈ.ਡੀ.ਸੀ. (GIDC) ਵਿੱਚ ਰਾਜਕਮਲ ਚਿਕੜੀ ਪਲਾਟ ਨੰਬਰ 362 ਦੇ ਬਾਹਰ 10 ਮੀਟਰ ਦੀ ਦੂਰੀ ‘ਤੇ ਕੈਮੀਕਲ ਵਾਲੇ ਟੈਂਕਰ ਦੇ ਥੋੜ੍ਹੀ ਦੂਰ ਹੀ ਮਜ਼ਦੂਰ ਸੁੱਤੇ ਪਏ ਸਨ, ਜਿਨ੍ਹਾਂ ਨੂੰ ਇਸ ਜ਼ਹਿਰੀਲੇ ਕੈਮੀਕਲ ਦੀ ਲਪੇਟ ‘ਚ ਆ ਗਏ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੈਂਕਰ ‘ਚੋਂ ਕੈਮੀਕਲ ਸੁੱਟਿਆ ਜਾ ਰਿਹਾ ਸੀ।ਇਸ ਸਮੇਂ 8 ਲੋਕ ਵੈਂਟੀਲੇਟਰ ‘ਤੇ ਹਨ।