ਚੰਡੀਗੜ੍ਹ 04 ਅਗਸਤ 2022: ਪੰਜਾਬ ‘ਚ ਅਕਸਰ ਹੀ ਘਪਲੇ ਦੇ ਮਾਮਲੇ ਸਾਹਮਣੇ ਆਉਂਦੇ ਹਨ | ਇਸਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿੱਚ ਵੀ ਵਿਧਾਇਕ ਫੰਡ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਡੀ.ਸੀ. ਦੀ ਜਾਂਚ ਤੋਂ ਬਾਅਦ ਪੁਲਿਸ ਵਲੋਂ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਕੌਂਸਲਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ 18 ਜਣਿਆਂ ਦੇ ਖਿਲਾਫ ਗਬਨ ਦੇ 6 ਕੇਸ ਦਰਜ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅਵਤਾਰ ਜੂਨੀਅਰ (ਬਾਵਾ) ਨੇ ਉੱਤਰੀ ਵਿਧਾਨ ਸਭਾ ਹਲਕੇ ਦੇ ਸ਼ਿਵ ਨਗਰ ਦੇ ਕਮਿਊਨਿਟੀ ਹਾਲ ਲਈ 10 ਲੱਖ ਰੁਪਏ ਜਾਰੀ ਕੀਤੇ ਗਏ, ਪਰ ਪੈਸੇ ਤਾਂ ਖਰਚ ਹੋਣ ਬਾਅਦ ਵੀ ਕਮਿਊਨਿਟੀ ਸੈਂਟਰ ਜ਼ਮੀਨ ’ਤੇ ਨਹੀਂ ਬਣਿਆ। ਘਪਲੇ ਦੀ ਸ਼ਿਕਾਇਤ ਡੀਸੀ ਦਫ਼ਤਰ ਵਲੋਂ ਜਾਂਚ ਏਡੀਸੀ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੂੰ ਸੌਂਪ ਦਿੱਤੀ ਜਿਸ ਦੌਰਾਨ ਘਪਲੇ ਦਾ ਮਾਮਲਾ ਸਾਹਮਣੇ ਆਇਆ |