Site icon TheUnmute.com

Earthquake :ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ, ਭੂਚਾਲ ਦੀ ਤੀਬਰਤਾ 3.4 ਰਿਕਟਰ ਰਹੀ

6.07 magnitude earthquake shakes Himachal Pradesh

ਚੰਡੀਗੜ੍ਹ 22 ਦਸੰਬਰ 2021: ਹਿਮਾਚਲ (Himachal Pradesh) ਦੇ ਮੰਡੀ ਅਤੇ ਨਾਲ ਲਗਦੇ ਇਲਾਕਿਆਂ ‘ਚ ਭੁਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਇਸ ਵਾਰ ਭੂਚਾਲ ਦੀ ਤੀਬਰਤਾ ਪਿਛਲੇ ਝਟਕਿਆਂ ਨਾਲੋਂ ਜ਼ਿਆਦਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ (Surinder Pal) ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 6.07 ਵਜੇ ਭੂਚਾਲ ਦੇ ਇਹ ਝਟਕੇ ਮੰਡੀ ਅਤੇ ਆਲੇ-ਦੁਆਲੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.4 ਰਿਕਟਰ ਸਕੇਲ ਸੀ। ਹਾਲਾਂਕਿ ਇਸ ਭੂਚਾਲ (Earthquake) ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਭੂਚਾਲ(Earthquake) ਦਾ ਕੇਂਦਰ ਹਿਮਾਚਲ ਪ੍ਰਦੇਸ਼ (Himachal Pradesh)ਦੇ ਮੰਡੀ ਤੋਂ ਲਗਭਗ 82 ਕਿਲੋਮੀਟਰ ਉੱਤਰ-ਪੱਛਮ ਵਿਚ 31.7 ਡਿਗਰੀ ਅਕਸ਼ਾਂਸ਼ ਅਤੇ 76.7 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ, ਜਿਸ ਦੀ ਧਰਤੀ ਇਹ 5 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ।

24 ਨਵੰਬਰ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਚਾਰ ਵਾਰ ਭੂਚਾਲ ਦੇ ਝਟਕੇ ਆਏ ਸਨ। ਇਹ ਝਟਕੇ ਮੰਡੀ ਅਤੇ ਸ਼ਿਮਲਾ ‘ਚ ਮਹਿਸੂਸ ਕੀਤੇ ਗਏ। ਖਾਸ ਗੱਲ ਇਹ ਹੈ ਕਿ ਸ਼ਿਮਲਾ ‘ਚ ਲਗਾਤਾਰ ਤਿੰਨ ਵਾਰ ਧਰਤੀ ਹਿੱਲੀ। ਹੁਣ ਦਸੰਬਰ ‘ਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 17 ਦਸੰਬਰ ਦੀ ਰਾਤ 11:9 ਵਜੇ ਮੰਡੀ ਜ਼ਿਲ੍ਹੇ ਵਿੱਚ ਭੂਚਾਲ ਆਇਆ ਸੀ। ਇਸ ਦੌਰਾਨ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 2.9 ਮਾਪੀ ਗਈ।

ਹਿਮਾਚਲ ਵਿੱਚ ਚੰਬਾ (Chamba), ਮੰਡੀ (Mandi) ਅਤੇ ਸ਼ਿਮਲਾ (Shimla) ਨੂੰ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ। ਇਹ ਜ਼ੋਨ ਚਾਰ ਅਤੇ ਪੰਜ ਵਿੱਚ ਸ਼ਾਮਲ ਹਨ। ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਭੂਚਾਲ ਆਏ ਹਨ। ਇਸ ਤੋਂ ਪਹਿਲਾਂ 1905 ਵਿੱਚ ਕਾਂਗੜਾ ਵਿੱਚ ਵੱਡਾ ਭੂਚਾਲ ਆਇਆ ਸੀ। ਜਿਸ ਵਿੱਚ ਕਰੀਬ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 1975 ਵਿੱਚ ਕਿਨੌਰ ਜ਼ਿਲ੍ਹੇ ਵਿੱਚ ਵੱਡਾ ਭੂਚਾਲ ਆਇਆ ਸੀ।

Exit mobile version