Site icon TheUnmute.com

5G ਸਪੈਕਟ੍ਰਮ ਨਿਲਾਮੀ ਅਗਲੇ ਵਿੱਤੀ ਸਾਲ 2022-23 ‘ਚ ਕੀਤੀ ਜਾਵੇਗੀ: ਨਿਰਮਲਾ ਸੀਤਾਰਮਨ

Union Budget 2022-2023

ਚੰਡੀਗੜ੍ਹ 01 ਫਰਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੰਸਦ ‘ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਨਿੱਜੀ ਕੰਪਨੀਆਂ ਦੁਆਰਾ 5G ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਲਈ ਸਪੈਕਟ੍ਰਮ ਦੀ ਨਿਲਾਮੀ (5G spectrum auction) ਅਗਲੇ ਵਿੱਤੀ ਸਾਲ 2022-23 ‘ਚ ਕੀਤੀ ਜਾਵੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕੇਂਦਰੀ ਬਜਟ 2022-2023 ਪੇਸ਼ ਕਰਦੇ ਹੋਏ, ਕਿਹਾ ਕਿ ਕੰਪਨੀਆਂ ਲਈ ਸਵੈਇੱਛਤ ਕਢਵਾਉਣ ਦਾ ਸਮਾਂ ਮਿਆਦ 2 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸਪਲਾਇਰਾਂ ਦੇ ਅਸਿੱਧੇ ਖਰਚਿਆਂ ਨੂੰ ਘਟਾਉਣ ਲਈ ਗਾਰੰਟੀ ਬਾਂਡ ਦੇਣ ਦੀ ਪ੍ਰਣਾਲੀ ਵੀ ਲਾਗੂ ਕੀਤੀ ਜਾਵੇਗੀ।

Exit mobile version