ਚੰਡੀਗੜ੍ਹ 30 ਅਗਸਤ 2022: ਚੀਨ (Chine) ਵਿੱਚ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਘਪਲੇ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਲੂਮਬਰਗ ਦੀ ਤਾਜ਼ਾ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਸੈਂਟਰਲ ਚਾਈਨਾ ਅਥਾਰਟੀਜ਼ (Central China authorities) ਨੇ ਸੋਮਵਾਰ ਨੂੰ 580 ਕਰੋੜ ਡਾਲਰ ਦੀ ਬੈਂਕਿੰਗ ਧੋਖਾਧੜੀ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਇਸ ਘੁਟਾਲੇ ਦੇ ਮਾਮਲੇ ‘ਚ ਹੁਣ ਤੱਕ ਚੀਨ ਦੇ ਹੇਨਾਨ ਸ਼ਹਿਰ ਤੋਂ 234 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਪਲੇ ‘ਚ ਹੋਰ ਅਧਿਕਾਰੀਆਂ ਦੇ ਫੜੇ ਜਾਣ ਦੀ ਸੰਭਾਵਨਾ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਘੁਟਾਲੇ ਦਾ ਮਾਸਟਰਮਾਈਂਡ ਲੂ ਯੀਵੇਈ ਅਤੇ ਉਸ ਦੇ ਸਾਥੀ ਹਨ। ਉਸ ਨੇ ਹੇਨਾਨ ਦੇ ਚਾਰ ਰਾਸ਼ਟਰੀ ਬੈਂਕਾਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉੱਚ ਵਿਆਜ ਦਰਾਂ ਦੇ ਨਾਂ ‘ਤੇ ਲੋਕਾਂ ਠੱਗਿਆ ਗਿਆ । ਇਸ ਦੇ ਨਾਲ ਹੀ ਉਸ ਨੇ ਨਿਵੇਸ਼ਕਾਂ ਨੂੰ 18 ਫ਼ੀਸਦੀ ਦੀ ਦਰ ਨਾਲ ਵਿਆਜ ਦੇਣ ਦਾ ਲਾਲਚ ਦਿੱਤਾ ਸੀ। ਇਨ੍ਹਾਂ ਬੈਂਕਾਂ ਵਿੱਚ ਹਜ਼ਾਰਾਂ ਲੋਕਾਂ ਦੇ ਖਾਤੇ ਹਨ।