Site icon TheUnmute.com

ਖਰਖੌਦਾ ‘ਚ 57 ਐਮਐਲਡੀ ਸਮੱਰਥਾ ਦਾ ਪਾਣੀ ਟੀਟ੍ਰਮੈਂਟ ਪਲਾਂਟ ਕੀਤਾ ਜਾਵੇਗਾ ਸਥਾਪਿਤ: ਮਨੋਹਰ ਲਾਲ

ਪਾਣੀ ਟੀਟ੍ਰਮੈਂਟ ਪਲਾਂਟ

ਚੰਡੀਗੜ੍ਹ 10 ਮਾਰਚ 2024: ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਸਨਅਤੀ ਮਾਡਲ ਟਾਊਨਸ਼ਿਪ ਖਰਖੌਦਾ ਵਿਚ 57 ਐਮਐਲਡੀ ਸਮੱਰਥਾ ਦਾ ਪਾਣੀ ਟੀਟ੍ਰਮੈਂਟ ਪਲਾਂਟ (ਡਬਲਯੂਟੀਪੀ) ਸਥਾਪਿਤ ਕੀਤਾ ਜਾਵੇਗਾ| ਇਸ ਲਈ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰੋਜੈਕਟ ਦੇ ਡਿਜਾਇਨ, ਨਿਰਮਾਣ ਅਤੇ ਪ੍ਰਬੰਧਨ ਆਦਿ ਲਈ ਲਗਭਗ 118 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ|

ਇਸ ਤੋਂ ਇਲਾਵਾ, ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ, ਵਿਭਾਗੀ ਉੱਚ ਅਧਿਕਾਰੀ ਪ੍ਰਾਪਤ ਪਰਚੇਜ ਕਮੇਟੀ ਅਤੇ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕੁਲ 774 ਕਰੋੜ ਰੁਪਏ ਤੋਂ ਵੱਧ ਦੇ ਠੇਕੇ ਅਤੇ ਵੱਖ-ਵੱਖ ਵਸਤਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ| ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੇਗੋਸਿਏਸ਼ਨ ਤੋਂ ਬਾਅਦ ਦਰਾਂ ਤੈਅ ਕਰਕੇ ਲਗਭਗ 30 ਕਰੋੜ ਰੁਪਏ ਦੀ ਬਚਤ ਕੀਤੀ ਗਈ|

ਮੀਟਿੰਗ ਵਿਚ ਸਥਾਨਕ ਸਰਰਕਾਰ ਮੰਤਰੀ ਡਾ. ਕਮਲ ਗੁਪਤਾ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਅਤੇ ਕਿਰਤ ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ| ਮੀਟਿੰਗ ਵਿਚ ਕੁਲ 32 ਏਜੰਡੇਂ ਰੱਖੇ ਗਏ ਅਤੇ 29 ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ|

ਮੀਟਿੰਗ ਵਿਚ ਜ਼ਿਲ੍ਹਾ ਰਿਵਾੜੀ ਦੇ ਜਾਟੂਸਾਨਾ ਵਿਚ ਸਰਕਾਰੀ ਕੰਨਿਆ ਕਾਲਜ ਦੇ ਨਿਰਮਾਣ ਲਈ ਏਜੰਡੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ| ਇਸ ਕਾਲਜ ਦੇ ਨਿਰਮਾਣ ‘ਤੇ ਲਗਭਗ 13 ਕਰੋੜ ਰੁਪਏ ਦੀ ਲਾਗਤ ਆਵੇਗੀ| ਜਿਲਾ ਕੁਰੂਕਸ਼ੇਤਰ ਦੇ ਚੰਮਾ ਕਲਾਂ ਵਿਚ ਵੀ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕੰਨਿਆ ਕਾਲਜ ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ| ਇਸ ਤਰ੍ਹਾਂ, ਸਿਖਿਆ ਦੇ ਵਿਕਾਸ ਵਿਚ ਬੁਨਿਆਦੀ ਢਾਂਚਾ ਨੂੰ ਪ੍ਰੋਤਸਾਹਿਤ ਕਰਦੇ ਹੋਏ ਚਰਖੀ ਦਾਦਰੀ ਦੇ ਬੌਂਦ ਕਲਾਂ ਅਤੇ ਝੱਜਰ ਦੇ ਦੁਜਾਨਾਂ ਵਿਚ ਵੀ ਸਰਕਾਰੀ ਕਾਲਜਾਂ ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ| ਲਗਭਗ 28 ਕਰੋੜ ਰੁਪਏ ਦੀ ਲਾਗਤ ਨਾਲ ਇੰਨ੍ਹਾਂ ਦੋਵਾਂ ਪਰਿਯੋਜਨਾਵਾਂ ਦਾ ਨਿਰਮਾਣ ਕੀਤਾ ਜਾਵੇਗਾ|

ਜਿਲਾ ਭਿਵਾਨੀ ਦੇ ਲੋਹਾਰੂ ਵਿਧਾਨ ਸਭਾ ਹਲਕੇ ਵਿਚ ਲਗਭਗ 22 ਕਰੋੜ ਰੁਪਏ ਦੀ ਲਾਗਤ ਨਾਲ 4 ਰੇਲ ਅੰਡਰ ਬ੍ਰਿਜ ਦੇ ਨਿਰਮਾਣ ਕੰਮ ਨੂੰ ਵੀ ਪ੍ਰਵਾਨਗੀ ਦਿੱਤੀ ਗਈ| ਨਾਲ ਹੀ ਲਗਭਗ 21 ਕਰੋੜ ਰੁਪਏ ਦੀ ਲਾਗਤ ਨਾਲ ਜਿਲਾ ਰੋਹਤਕ ਵਿਚ ਰੋਹਤਕ-ਭਿਵਾਨੀ ਤੋਂ ਬੇਰੀ-ਕਲਾਨੌਰ-ਮਹਿਮ ਰੋਡ ‘ਤੇ ਲਾਹਲੀ-ਕਲਾਨੌਰ ਸਟੇਸ਼ਨ ਵਿਚਕਾਰ 2 ਲੇਨ ਰੇਲ ਓਵਰ ਬ੍ਰਿਜ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ|

ਮੀਟਿੰਗ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਤਹਿਤ ਲਗਭਗ 71 ਕਰੋੜ ਰੁਪਏ ਦੀ ਵਿਕਾਸ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ| ਇਸ ਵਿਚ 22 ਐਮਐਲਡੀ ਸਮੱਰਥਾ ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ, ਓਐਚਐਸਆਰ ਦਾ ਵਿਕਾਸ, ਸੈਕਟਰ 16 ਪਾਰਟ 1 ਵਿਚ ਬੂਸਟਿੰਗ ਸਟੇਸ਼ਨ ਦਾ ਨਿਰਮਾਣ ਤੇ ਵਿਕਾਸ ਨਾਲ ਸਬੰਧਤ ਕੰਮ ਸ਼ਾਮਲ ਹਨ| ਇਸ ਤੋਂ ਇਲਾਵਾ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੇ ਤਹਿਤ ਫਰੀਦਾਬਾਦ ਵਿਚ ਪਾਣੀ ਸਪਲਾਈ ਯੋਜਨਾ ਦੇ ਵਿਸਥਾਰ ਲਈ 97 ਕਰੋੜ ਰੁਪਏ ਦੀ ਲਾਗਤ ਨਾਲ 5 ਰੈਨੀ ਵੇਲ ਦੇ ਨਿਰਮਾਣ ਅਤੇ 1 ਬੂਸਟਿੰਗ ਸਟੇਸ਼ਨ ਲਈ ਪ੍ਰਵਾਨਗੀ ਦਿੱਤੀ ਗਈ|

ਮੀਟਿੰਗ ਵਿਚ ਲਗਭਗ 21 ਕਰੋੜ ਰੁਪਏ ਦੀ ਲਾਗਤ ਨਾਲ ਜਿਲਾ ਫਤਿਹਾਬਾਦ ਦੇ ਜਮਾਲਪੁਰ ਸ਼ੇਖਾਂ ਵਿਚ ਲੇਵਲ ਕ੍ਰਾਸਿੰਗ ਸੀ-6 ‘ਤੇ ਟੋਹਾਣਾ-ਕੁਲਾਨਾ-ਰਤਿਆ ਰੋਡ ਜਾਖਲ-ਹਿਸਾਰ ਰੇਲ ਲਾਇਨ ‘ਤੇ 2 ਲੇਨ ਰੇਲ ਓਵਰ ਬ੍ਰਿਜ ਦੇ ਨਿਰਮਾਣ ਕੰਮ ਨੂੰ ਪ੍ਰਵਾਨਗੀ ਦਿੱਤੀ ਗਈ| ਇਸ ਤੋਂ ਇਲਾਵਾ, ਭਿਵਾਨੀ, ਅੰਬਾਲਾ ਅਤੇ ਹਿਸਾਰ ਜਿਲ੍ਹਿਆਂ ਦੀ ਸੜਕਾਂ ਦੀ ਵਿਸ਼ੇਸ਼ ਮੁਰੰਮਤ ਤੇ ਮਜ਼ਬੂਤੀਕਰਣ ਸਮੇਤ ਆਪਰੇਸ਼ਨ ਸਰਕਿਲ ਯਮੁਨਾਨਗਰ ਅਤੇ ਪਾਣੀਪਤ ਦੇ ਤਹਿਤ 4 ਨਵੇਂ 33 ਕੇਵੀ ਦੇ ਏਅਰ ਇੰਸੂਲੇਟੇਡ ਸਬ-ਸਟੇਸ਼ਨ ਦੀ ਸਥਾਪਨਾ ਸਮੇਤ ਹੋਰ ਕੰਮਾਂ ਲਈ ਵੀ ਕਰੋੜਾਂ ਰੁਪਏ ਦੀ ਪ੍ਰਵਾਨਗੀਆਂ ਦਿੱਤੀ ਗਈਆ|

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਪ੍ਰਿੰਸਪੀਲ ਸਲਾਹਕਾਰ ਸ਼ਹਿਰੀ ਵਿਕਾਸ ਡੀ.ਐਸ.ਢੇਸੀ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਟਾਊਨ ਤੇ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੂਣ ਗੁਪਤਾ, ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ.ਕੇ.ਸਿੰਘ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ.ਕੇ.ਦਾਸ, ਸਪਲਾਈ ਤੇ ਨਿਪਟਾਰਾ ਵਿਭਾਗ ਦੇ ਡਾਇਰੈਕਟਰ ਜਰਨਲ ਮੁਹੰਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਡਾ.ਅਮਿਤ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ|

Exit mobile version