Site icon TheUnmute.com

ਮਾਊਥ ਫਰੈਸਨਰ ਦੀ ਥਾਂ ਡਰਾਈ ਆਈਸ ਖਾਂਦੇ ਹੀ 5 ਜਣਿਆਂ ਦੀ ਸਿਹਤ ਵਿਗੜੀ, ਰੈਸਟੋਰੈਂਟ ਦਾ ਮੈਨੇਜਰ ਗ੍ਰਿਫਤਾਰ

dry ice

ਚੰਡੀਗੜ੍ਹ, 5 ਮਾਰਚ 2024: ਗੁਰੂਗ੍ਰਾਮ ਦੇ ਇਕ ਰੈਸਟੋਰੈਂਟ ‘ਚ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ (dry ice) ਖਾਂਦੇ ਹੀ 5 ਜਣਿਆਂ ਦੇ ਮੂੰਹ ‘ਚੋਂ ਖੂਨ ਨਿਕਲਣ ਲੱਗ ਪਿਆ ਸੀ ਅਤੇ ਸਿਹਤ ਵਿਗੜ ਗਈ । ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਵੇਟਰ ਨੇ ਗਲਤੀ ਨਾਲ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਦੇ ਦਿੱਤੀ। ਜਿਸ ਨੂੰ ਖਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮੂੰਹ ‘ਚ ਜਲਣ ਹੋਣ ਲੱਗੀ, ਜਿਸ ਤੋਂ ਬਾਅਦ ਮੂੰਹ ਵਿਚੋਂ ਖੂਨ ਨਿਕਲਣ ਲੱਗ ਪਿਆ। ਇਸ ਤੋਂ ਬਾਅਦ ਇਨ੍ਹਾਂ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਖਾ ਲਈ ਸੀ, ਜਿਸਦੇ ਚੱਲਦੇ ਤੋਂ ਇਹ ਸਥਿਤੀ ਬਣ ਗਈ।

ਪੁਲਿਸ ਨੇ ਮਾਮਲੇ ‘ਚ ਮੁਲਜ਼ਮ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਖੇੜਕੀ ਦੌਲਾ ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦਿੱਲੀ ਨਿਵਾਸੀ ਮੈਨੇਜਰ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਕਰੀਬ 3 ਮਹੀਨਿਆਂ ਤੋਂ ਇੱਥੇ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਰੈਸਟੋਰੈਂਟ ਦਾ ਮਾਲਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਜ਼ਮ ਮਾਲਕ ਦੀ ਭਾਲ ਵਿੱਚ ਲੱਗੀ ਹੋਈ ਹੈ।

ਕੀ ਹੁੰਦੀ ਹੈ ਡਰਾਈ ਆਈਸ (dry ice)?

ਜਿਕਰਯੋਗ ਹੈ ਕਿ ਡਰਾਈ ਆਈਸ (dry ice) ਇਕ ਤਰ੍ਹਾਂ ਦੀ ਸੁੱਕੀ ਬਰਫ਼ ਹੁੰਦੀ ਹੈ, ਜਿਸ ਦਾ ਤਾਪਮਾਨ -80 ਡਿਗਰੀ ਤੱਕ ਹੁੰਦਾ ਹੈ। ਇਹ ਸਿਰਫ਼ ਠੋਸ ਕਾਰਬਨ ਡਾਈਆਕਸਾਈਡ ਨਾਲ ਬਣੀ ਹੁੰਦੀ ਹੈ। ਜਿਵੇਂ ਨਾਰਮਲ ਬਰਫ਼ ਨੂੰ ਜਦੋਂ ਤੁਸੀਂ ਮੂੰਹ ਵਿਚ ਰੱਖਦੇ ਹੋ ਤਾਂ ਉਹ ਪਿਘਲ ਕੇ ਪਾਣੀ ਬਣਨ ਲੱਗਦਾ ਹੈ ਪਰ ਇਹ ਪਿਘਲਣ ‘ਤੇ ਸਿੱਧੇ ਕਾਰਬਨ ਡਾਈਆਕਸਾਈਡ ਗੈਸ ਵਿਚ ਫੈਲ ਜਾਂਦਾ ਹੈ। ਡਰਾਈ ਆਈਸ ਦੀ ਵਰਤੋਂ ਅਕਸਰ ਇਸ ਦੇ ਆਸਾਧਰਣ ਰੂਪ ਨਾਲ ਘੱਟ ਤਾਪਮਾਨ ਕਾਰਨ ਕਰਿਆਨੇ ਦੇ ਸਾਮਾਨ ਅਤੇ ਮੈਡੀਕਲ ਚੀਜ਼ਾਂ ਨੂੰ ਸਟੋਰ ਕਰਨ ਲਈ ਕੀਤਾ ਜਾਂਦੀ ਹੈ।

ਡਰਾਈ ਆਈਸ ਸਰੀਰ ਲਈ ਬਹੁਤ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ, ਜੋ ਖਾਂਦੇ ਹੀ ਮੂੰਹ ਦੀ ਗਰਮੀ ਤੋਂ ਪਿਘਲੇਗੀ ਅਤੇ ਤੁਰੰਤ ਪੂਰੇ ਮੂੰਹ ਵਿਚ ਫੈਲ ਜਾਂਦੀ ਹੈ, ਜਿਵੇਂ ਹੀ ਇਹ ਬਰਫ਼ ਪਿਘਲਦੀ ਹੈ, ਇਹ ਕਾਰਬਨ ਡਾਈਆਕਸਾਈਡ ਗੈਸ ‘ਚ ਬਦਲ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਟਿਸ਼ੂਜ਼ ਅਤੇ ਸੈਲਸ ਦਾ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ ਵਿਚ ਇਸ ਨੂੰ ਖਾਣ ਵਾਲਾ ਵਿਅਕਤੀ ਬੇਹੋਸ਼ ਹੋ ਸਕਦਾ ਹੈ ਅਤੇ ਉਸਦੀ ਜਾਨ ਵੀ ਜਾ ਸਕਦੀ ਹੈ | ਡਰਾਈ ਆਈਸ ਨੂੰ ਖਾਣਾ ਤਾਂ ਦੂਰ ਇਸ ਨੂੰ ਆਪਣੀ ਚਮੜੀ ਤੋਂ ਵੀ ਦੂਰ ਰੱਖਣੀ ਚਾਹੀਦੀ ਹੈ |

Exit mobile version