Site icon TheUnmute.com

ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਵਾਲੇ ਸਥਾਨਾਂ ਦੇ 5 ਕਿਲੋਮੀਟਰ ਖੇਤਰ ਨੂੰ ਨੋ ਡਰੋਨ ਜੋਨ ਐਲਾਨਿਆ

ਪਟਿਆਲਾ, 13 ਫਰਵਰੀ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ (Indian Civil Protection Code) ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਹੈਰੀਟੇਜ ਫੈਸਟੀਵਲ 2025 ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਹੈਰੀਟੇਜ 2025 (Patiala Heritage) ਦੇ ਈਵੈਂਟ ਦੇ ਆਲੇ ਦੁਆਲੇ ਲਗਦੇ 5 ਕਿਲੋਮੀਟਰ ਦੇ ਖੇਤਰ ਅਤੇ ਸਰਸ ਮੇਲਾ (ਸ਼ੀਸ਼ ਮਹਿਲ) ਦੇ ਆਲੇ ਦੁਆਲੇ ਲੱਗਦੇ 5 ਕਿਲੋਮੀਟਰ ਦੇ ਖੇਤਰ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ (festival) ਸਬੰਧੀ ਮਿਤੀ 13 ਫਰਵਰੀ ਤੋਂ 23 ਫਰਵਰੀ ਤੱਕ ਵੱਖ ਵੱਖ ਸਮਾਗਮ ਅਤੇ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਲਈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 13 ਫਰਵਰੀ ਤੋਂ 23 ਫਰਵਰੀ ਤੱਕ ਪਟਿਆਲਾ ਹੈਰੀਟੇਜ ਫੈਸਟੀਵਲ ਤੱਕ ਜ਼ਿਲ੍ਹਾ ਪਟਿਆਲਾ ਵਿੱਚ ਸ਼ਹਿਰੀ ਅਤੇ ਬਾਹਰਲੇ ਖੇਤਰ ਵਿੱਚ ਸਮਾਗਮ ਵਾਲੇ ਸਥਾਨ ਦੇ ਆਲੇ ਦੁਆਲੇ ਲੱਗਦੇ 5 ਕਿਲੋਮੀਟਰ ਦੇ ਖੇਤਰ ਨੂੰ ਨੋ ਡਰੋਨ ਜੋਨ ਖੇਤਰ ਘੋਸ਼ਿਤ ਕੀਤਾ ਜਾਂਦਾ ਹੈ।

Read More:  ਪਟਿਆਲਾ ਹੈਰੀਟੇਜ ਤੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲਿਆ ਤਿਆਰੀਆਂ ਦਾ ਜਾਇਜ਼ਾ

Exit mobile version