Site icon TheUnmute.com

ਬ੍ਰਾਜ਼ੀਲ ‘ਚ ਕ੍ਰਿਸਮਸ ਦੇ ਜਸ਼ਨ ਦੌਰਾਨ ਫੁੱਟਬਾਲ ਮੈਦਾਨ ‘ਚ ਹੋਈ ਗੋਲੀਬਾਰੀ, 5 ਦੀ ਮੌਤ

Brazil

ਬ੍ਰਾਸੀਲੀਆ 26 ਦਸੰਬਰ 2021 : ਬ੍ਰਾਜ਼ੀਲ (Brazil)  ਦੇ ਸ਼ਹਿਰ ਫੋਰਟਾਲੇਜ਼ਾ ‘ਚ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਇਕ ਫੁੱਟਬਾਲ ਮੈਦਾਨ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀਰਾ ਰਾਜ ਦੇ ਪਬਲਿਕ ਸੇਫਟੀ ਸਕੱਤਰੇਤ ਨੇ ਦਿੱਤੀ।
ਏਜੰਸੀ ਦੇ ਪ੍ਰੈਸ ਦਫ਼ਤਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਗੋਲੀਬਾਰੀ ਦੋ ਅਪਰਾਧਿਕ ਸਮੂਹਾਂ ਵਿਚਕਾਰ ਲੜਾਈ ਕਾਰਨ ਹੋਈ ਹੋ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਸਿਰਫ਼ ਦੋ ਦੀ ਪਛਾਣ ਹੋ ਸਕੀ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 21 ਸਾਲ ਅਤੇ ਦੂਜੇ ਦੀ ਉਮਰ 26 ਸਾਲ ਹੈ। ਇਨ੍ਹਾਂ ਦੋਵਾਂ ਦੇ ਨਾਮ ਨਾਜਾਇਜ਼ ਅਸਲਾ ਰੱਖਣ, ਚੋਰੀ ਦਾ ਸਾਮਾਨ ਰੱਖਣ ਅਤੇ ਅਮਨ-ਸ਼ਾਂਤੀ ਭੰਗ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪੁਲੀਸ ਰਿਕਾਰਡ ਵਿੱਚ ਦਰਜ ਹਨ।

Exit mobile version