ਆਸਾਮ

ਆਸਾਮ ‘ਚ ਅਲ ਕਾਇਦਾ ਨਾਲ ਸੰਬੰਧ ਰੱਖਣ ਵਾਲੇ 5 ਬੰਗਲਾਦੇਸ਼ੀ ਗ੍ਰਿਫ਼ਤਾਰ

ਚੰਡੀਗੜ੍ਹ 05 ਚੰਡੀਗੜ੍ਹ 2022: ਆਸਾਮ ਪੁਲਸ ਨੇ ਬਾਰਪੇਟਾ ਜ਼ਿਲ੍ਹੇ ਤੋਂ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ ਬੰਗਲਾਦੇਸ਼ ਸਥਿਤ ਜੇਹਾਦੀ ਸਮੂਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਹਾਦੀ ਸਮੂਹ ਭਾਰਤੀ ਉਪ ਮਹਾਂਦੀਪ ‘ਚ ਅਲ ਕਾਇਦਾ (ਏਕਿਊਆਈਐਸ) ਨਾਲ ਜੁੜਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤ ਵਲੋਂ ਦਿੱਤੀ ਗਈ ਹੈ।

ਇਸ ਦੌਰਾਨ ਪੁਲਸ ਦੇ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤ ਨੇ ਕਿਹਾ ਕਿ ਰਾਜ ਪੁਲਸ ਦੀ ਵਿਸ਼ੇਸ਼ ਸ਼ਾਖਾ ਦੁਆਰਾ ਸਾਂਝੀ ਕੀਤੀ ਗਈ ਇੱਕ ਖੁਫੀਆ ਰਿਪੋਰਟ ਦੇ ਅਧਾਰ ‘ਤੇ ਬਾਰਪੇਟਾ ਪੁਲਸ ਨੇ ਹਾਉਲੀ ਅਤੇ ਕਲਗਛਿਆਂ ਥਾਣਾ ਖੇਤਰਾਂ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਦੇ ਅਨੁਸਾਰ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸੁਮਨ ਉਰਫ਼ ਸੈਫੁਲ ਇਸਲਾਮ ਨੇ ਚਾਰ ਹੋਰਾਂ ਨੂੰ ਬਾਰਪੇਟਾ ਨੂੰ AQIS ਜਿਹਾਦੀ ਗਤੀਵਿਧੀਆਂ ਦਾ ਕੇਂਦਰ ਬਣਾਉਣ ਲਈ ਪ੍ਰੇਰਿਤ ਕੀਤਾ ਸੀ। ਇਸਦੇ ਨਾਲ ਹੀ ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦੇ ਕੋਲ੍ਹੋਂ ‘ਚੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਬਰਾਮਦ ਕੀਤੇ ਗਏ ਹਨ।

Scroll to Top