Qinghai

ਚੀਨ ਦੇ ਕਿੰਘਾਈ ਸੂਬੇ ‘ਚ ਆਇਆ ਭੂਚਾਲ, ਤੀਬਰਤਾ 5.8 ਰਹੀ

ਚੰਡੀਗੜ੍ਹ 23 ਜਨਵਰੀ 2022: ਚੀਨ (Chine) ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (CENC) ਦੇ ਅਨੁਸਾਰ ਚੀਨ ਦੇ ਕਿੰਘਾਈ (Qinghai) ਸੂਬੇ ਦੇ ਡੇਲਿੰਗਾ ਸ਼ਹਿਰ (Chine) ‘ਚ ਐਤਵਾਰ ਨੂੰ ਰਿਕਟਰ ਪੈਮਾਨੇ ‘ਤੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੀਈਐਨਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਜ਼ਮੀਨੀ ਸਤ੍ਹਾ ਤੋਂ ਅੱਠ ਕਿੱਲੋ ਮੀਟਰ ਦੀ ਡੂੰਘਾਈ ‘ਤੇ 38.44 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 97.37 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸੀ। ਕਿੰਗਹਾਈ ਭੂਚਾਲ ਏਜੰਸੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

Scroll to Top